01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਭਾਰੀ ਧਾਰਮਿਕ ਦੀਵਾਨ ਸਜਾਏ <br/>

ਅਜੀਤ ਡੈਸਕ 20-02-2026
ਬਾਬਾ ਬਕਾਲਾ ਸਾਹਿਬ, 19 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਗੁਰਦੁਆਰਾ ਸਾਹਿਬ ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਮੱਸਿਆ ਦਾ ਪਾਵਨ ਦਿਹਾੜਾ ਸ਼ਰਧਾ ਪੂਰਵਕ ਮਨਾਇਆ | ਹਜ਼ਾਰਾਂ ਹੀ ਸੰਗਤਾਂ, ਪਵਿੱਤਰ ਸਰੋਵਰ 'ਚ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਨਤਮਸਤਕ ਹੋਈਆਂ | ਇਸ ਮੌਕੇ ਗੁ: ਨੌਵੀਂ ਪਾਤਸ਼ਾਹੀ ਵਿਖੇ ਭਾਰੀ ਧਾਰਮਿਕ ਦੀਵਾਨ ਸਜਾਏ ਗਏ, ਜਿਸ 'ਚ ਕਵੀਸ਼ਰ ਡਾ. ਕ੍ਰਿਪਾਲ ਸਿੰਘ ਗਗੜੇਵਾਲ, ਕੁਲਦੀਪ ਸਿੰਘ ਗੱਗੜਭਾਣਾ, ਸਤਨਾਮ ਸਿੰਘ ਚੂੰਗ ਅਤੇ ਕੰਵਲਜੀਤ ਸਿੰਘ ਗਗੜੇਵਾਲ ਸਮੇਤ ਉਘੇ ਪੰਥਕ ਕਵੀਸ਼ਰ ਰਾਗੀ-ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਵਲੋਂ ਗੁਰੂ ਕਾ ਲੰਗਰ ਤੇ ਪਾਰਕਿੰਗ ਦੇ ਵਿਸ਼ੇਸ਼ ਪ੍ਰਬੰਧ ਕੀਤੇ ਸਨ | ਇਸ ਮੌਕੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਮੀਤ ਮੈਨੇਜਰ ਭਾਈ ਜਗਤਾਰ ਸਿੰਘ, ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ, ਭਾਈ ਹਰਪ੍ਰੀਤ ਸਿੰਘ ਜੰਡਿਆਲਾ ਗੁਰੂ ਪ੍ਰਚਾਰਕ, ਭਾਈ ਜੱਜ ਸਿੰਘ ਮਿਸ਼ਨਰੀ, ਭਾਈ ਹਰਦੇਵ ਸਿੰਘ ਹੈੱਡ ਗ੍ਰੰਥੀ, ਭਾਈ ਰਛਪਾਲ ਸਿੰਘ ਗ੍ਰੰਥੀ ਸਿੰਘ, ਗੁਰਭੇਜ ਸਿੰਘ ਕੰਗ, ਜ: ਹਰਭਿੰਦਰ ਸਿੰਘ ਧਾਰੋਵਾਲੀ (ਇੰਚਾਰਜ ਲੰਗਰ), ਅਮਰਜੀਤ ਸਿੰਘ ਅਕਾਊਾਟੈਂਟ, ਸਤਨਾਮ ਸਿੰਘ, ਜਗਤਾਰ ਸਿੰਘ ਬਹਾਦਰਪੁਰ, ਤੇਜਿੰਦਰ ਸਿੰਘ ਬੱਲ ਸਠਿਆਲਾ, ਹਰਪ੍ਰੀਤ ਸਿੰਘ ਆਨੰਦ, ਬਲਜਿੰਦਰ ਸਿੰਘ ਭੁੱਲਰ, ਮੰਗਦੀਪ ਸਿੰਘ, ਜਸਵਿੰਦਰ ਸਿੰਘ ਕਾਲਾ, ਲਖਵਿੰਦਰ ਸਿੰਘ ਲੱਖਾ ਤੇ ਹੋਰਨਾਂ ਨੇ ਹਾਜ਼ਰੀ ਭਰੀ |

ਪਿਛਲੀ ਖ਼ਬਰ ਐੱਨ.ਆਰ.ਆਈ. ਵੀਰਾਂ ਵਲੋਂ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਤੇ ਹੋਰ ਸਾਮਾਨ ਵੰਡਿਆ <br/> ਅਗਲੀ ਖ਼ਬਰ ਚੋਰੀਆਂ ਤੇ ਲੁੱਟਾਂ ਕਾਰਨ ਗਹਿਰੀ ਮੰਡੀ ਵਾਸੀਆਂ ਵਿਚ ਡਰ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।