01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਡੇਰਾ ਸਰਹਾਲਾ ਵਿਖੇ ਬਾਬਾ ਸ੍ਰੀਚੰਦ ਦਾ ਸਾਲਾਨਾ ਸਮਾਗਮ ਕਰਵਾਇਆ <br/>

ਅਜੀਤ ਡੈਸਕ 20-02-2026
ਜੈਂਤੀਪੁਰ, 19 ਫਰਵਰੀ (ਭੁਪਿੰਦਰ ਸਿੰਘ ਗਿੱਲ)-ਕਸਬੇ ਤੋਂ ਨਜ਼ਦੀਕੀ ਪੈਂਦੇ ਪਿੰਡ ਸਰਹਾਲਾ ਵਿਖੇ ਡੇਰਾ ਬਾਬਾ ਸ੍ਰੀਚੰਦ ਜੀ ਵਿਖੇ ਡੇਰੇ ਦੇ ਮੁੱਖ ਸੰਚਾਲਕ ਮਹਾ ਮੰਡਲੇਸ਼ਵਰ ਸੰਤ ਕ੍ਰਿਪਾਲ ਦਾਸ ਜੀ ਸਰਹਾਲੇ ਵਾਲਿਆਂ ਦੀ ਰਹਿਨੁਮਾਈ ਹੇਠ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ | ਜਿਸ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ 165 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਗਏ, ਉਸ ਤੋਂ ਉਪਰੰਤ ਖੁੱਲੇ੍ਹ ਪੰਡਾਲ 'ਚ ਕੀਰਤਨੀ, ਢਾਡੀ, ਕਵੀਸ਼ਰ, ਆਦਿ ਜਥਿਆਂ ਵਲੋਂ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਮਾਗਮ ਦੀ ਸਮਾਪਤੀ ਤੋਂ ਉਪਰੰਤ ਅੰਮਿ੍ਤਸਰ ਗੁਰਦਾਸਪੁਰ ਦੀਆਂ ਕਬੱਡੀ ਟੀਮਾਂ ਦੌਰਾਨ ਮੈਚ ਕਰਵਾਇਆ, ਜਿਸ 'ਚ ਅੰਮਿ੍ਤਸਰ ਦੀ ਟੀਮ ਜੇਤੂ ਰਹੀ | ਇਸ ਮੌਕੇ ਦਿਲਬਾਗ ਸਿੰਘ ਲਹਿਰਕਾ, ਨੀਰਜ ਕੁਮਾਰ, ਆਤਮਾ ਸਿੰਘ ਗਿੱਲ, ਡਾ. ਲਾਲ ਚੰਦ, ਜਗਮੀਤ ਸਿੰਘ ਸਹਿਣੇਵਾਲੀ, ਪਲਵਿੰਦਰ ਸਿੰਘ ਸਰਹਾਲਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ |

ਪਿਛਲੀ ਖ਼ਬਰ 'ਆਪਣੀਆਂ ਜੜ੍ਹਾਂ ਵੱਲ ਮੁੜਨਾ ਇਕ ਤੀਰਥ ਯਾਤਰਾ ਵਰਗਾ ਹੈ'- ਸਾਵੀ ਅਗਲੀ ਖ਼ਬਰ ਗੁਰਦੁਆਰਾ ਬੁਰਜ ਸਾਹਿਬ ਵਿਖੇ ਇਕ ਦਿਨਾਂ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।