ਮਜੀਠਾ, 27 ਫਰਵਰੀ (ਮਨਿੰਦਰ ਸਿੰਘ ਸੋਖੀ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅੰਮਿ੍ਤਸਰ ਦੇ ਮੁੱਖ ਖੇਤੀਬਾੜੀ ਅਫਸਰ ਡਾ: ਗੁਰਸਾਹਿਬ ਸਿੰਘ ਪੱਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਖੇਤੀਬਾੜੀ ਅਫਸਰ ਡਾ: ਹਰਭਿੰਦਰ ਸਿੰਘ ਦੀ ਅਗਾਵਈ ਹੇਠ ਬਲਾਕ ਮਜੀਠਾ ਦੇ ਪਿੰਡਾਂ ਚੰਡੇ, ਹਰੀਆਂ ਦੇ ਕਿਸਾਨਾਂ ਲਈ ਸੀਡ ਵਿਲੇਜ਼ ਸਕੀਮ ਅਧੀਨ ਕਣਕ ਦੀ ਫ਼ਸਲ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਡਾ: ਕੰਵਰਪਾਲ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਦੁਧਾਰੂ ਪਸ਼ੂਆਂ ਦੀ ਸਾਂਭ ਸੰਭਾਲ ਸੰਬੰਧੀ ਵਿਸਥਾਰ ਵਿਚ ਦੱਸਿਆ | ਡਾ: ਸਿਕੰਦਰ ਸਿੰਘ ਨੇ ਹਾੜੀ ਫ਼ਸਲਾਂ ਵਿਚੋਂ ਕਣਕ ਦੀ ਫ਼ਸਲ ਦਾ ਆਪਣਾ ਮਿਆਰੀ ਘਰ ਦਾ ਬੀਜ ਤਿਆਰ ਕਰਨ ਸੰਬੰਧੀ ਚਾਨਣਾ ਪਾਇਆ ਤੇ ਫ਼ਸਲ ਨੂੰ ਹੁਣ ਮੌਕੇ 'ਤੇ ਲੱਗ ਰਹੇ ਕੀੜੇ ਮਕੌੜਿਆਂ ਦੀ ਰੋਕਥਾਮ ਸੰਬੰਧੀ ਜਾਣਕਾਰੀ ਦਿੱਤੀ | ਡਾ: ਹਰਜਿੰਦਰ ਸਿੰਘ ਨੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਕਿ ਇਸ ਵਾਰ ਜਿਸ ਤਰ੍ਹਾਂ ਮੌਸਮ ਵਿਚ ਗਰਮੀ ਦਾ ਵਾਧਾ ਅਗੇਤਾ ਹੋ ਰਿਹਾ ਹੈ ਇਸ ਗਰਮੀ ਤੋਂ ਬਚਾਅ ਵਾਸਤੇ ਕਣਕ ਨੂੰ 13:0:45 ਖਾਦ ਦੀ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਮੁਤਾਬਕ ਸਪਰੇਅ ਕਰਨ ਦੀ ਸਲਾਹ ਦਿੱਤੀ, ਜਿਸ ਨਾਲ ਇਸ ਵਧਦੇ ਹੋਏ ਤਾਪਮਾਨ ਦਾ ਅਸਰ ਕਣਕ ਦੀ ਫ਼ਸਲ ਉਪਰ ਘੱਟ ਪਵੇਗਾ ਅਤੇ ਝਾੜ ਠੀਕ ਰਹੇਗਾ | ਕੈਂਪ ਵਿਚ ਸਟੇਜ਼ ਸੰਚਾਲਨ ਖੇਤੀਬਾੜੀ ਵਿਸਥਾਰ ਅਫਸਰ ਹਰਮਨਦੀਪ ਸਿੰਘ ਸ਼ਾਮਨਗਰ ਨੇ ਕੀਤਾ | ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਸ਼ਰਨਜੀਤ ਸਿੰਘ, ਸ੍ਰੀਮਤੀ ਕਮਲ ਕਾਹਲੋਂ, ਦਵਿੰਦਰ ਸਿੰਘ ਬੀ.ਟੀ.ਐੱਮ., ਲਵਪ੍ਰੀਤ ਸਿੰਘ ਏ.ਐਸ.ਆਈ., ਤਿਲਕ ਰਾਜ, ਬਲਵਿੰਦਰ ਸਿੰਘ, ਜਸ਼ਨਪ੍ਰੀਤ ਕੌਰ, ਦਿਲਬਾਗ ਸਿੰਘ, ਸੁਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੋਂ ਇਲਾਵਾ ਪ੍ਰਗਟ ਸਿੰਘ, ਰਵੀਕਰਨ ਸਿੰਘ, ਚਮਕੌਰ ਸਿੰਘ, ਗੁਰਵਿੰਦਰ ਸਿੰਘ, ਦਲਬੀਰ ਸਿੰਘ ਮਿੱਠਾ, ਧਰਮਿੰਦਰ ਸਿੰਘ, ਮੇਜਰ ਸਿੰਘ, ਹਨੀਪ੍ਰੀਤ ਸਿੰਘ, ਨਰਿੰਦਰ ਸਿੰਘ, ਮਲਕੀਤ ਸਿੰਘ, ਜਗਰਾਜ ਸਿੰਘ, ਕੁਲਵਿੰਦਰ ਸਿੰਘ, ਜਗਤਾਰ ਸਿੰਘ, ਕੁਲਵੰਤ ਸਿੰਘ, ਕੁਲਜੀਤ ਸਿੰਘ, ਪ੍ਰਮਜੀਤ ਸਿੰਘ, ਯੁਵਰਾਜ ਸਿੰਘ, ਮੰਗਲ ਸਿੰਘ, ਸਮੇਤ ਪਿੰਡ ਚੰਡੇ ਤੇ ਪਿੰਡ ਹਰੀਆਂ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ |