ਬਾਬਾ ਬਕਾਲਾ ਸਾਹਿਬ, 1 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 2 ਅਪ੍ਰੈਲ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਵਿਖੇ 'ਪੰਜਾਬ ਬਚਾਓ' ਰੈਲੀ ਕੀਤੀ ਜਾ ਰਹੀ ਹੈ | ਜਿਸ ਨੂੰ ਸੰਬੋਧਨ ਕਰਨ ਲਈ ਸ: ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਅਤੇ ਹੋਰ ਸੀਨੀਅਰ ਅਕਾਲੀ ਲੀਡਰਸ਼ਿਪ ਪੁੱਜ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪਿੰਡ ਕਾਲੇਕੇ ਵਿਖੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਇੰਚਾਰਜ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਵਿਧਾਇਕ ਜ: ਬਲਜੀਤ ਸਿੰਘ ਜਲਾਲ ਉਸਮਾ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਮਾਂ ਪਾਰਟੀ ਹੈ, ਜਿਸਨੇ ਜਿੱਥੇ ਹਰੇਕ ਵਰਗ ਦਾ ਮਾਣ-ਸਨਮਾਨ ਕੀਤਾ ਹੈ, ਉਥੇ ਦਲਿਤ ਸਮਾਜ ਨੂੰ ਵੱਡਾ ਮਾਣ ਸਤਿਕਾਰ ਬਖਸ਼ਿਆ ਹੈ ਅਤੇ ਹਾਲ ਈ ਵਿਚ ਸਾ: ਕੈਬਨਿਟ ਮੰਤਰੀ ਸ: ਗੁਲਜ਼ਾਰ ਸਿੰਘ ਰਣੀਕੇ ਨੂੰ ਭਵਿੱਖ ਵਿਚ ਪੰਜਾਬ ਦਾ ਡਿਪਟੀ ਸੀ. ਐੱਮ. ਬਣਾਉਣ ਦਾ ਐਲਾਨ ਇਕ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਰਟੀ ਵਲੋਂ 2 ਅਪ੍ਰੈਲ ਨੂੰ ਹੋ ਰਹੀ ਵਿਸ਼ਾਲ ਕਾਨਫਰੰਸ ਵਿਚ ਹੁੰਮ ਹੰੁਮਾਕੇ ਪੱੁਜੋ ਅਤੇ ਸੀਨੀਅਰ ਅਕਾਲੀ ਲੀਡਰਸ਼ਿਪ ਦੇ ਵਿਚਾਰ ਸੁਣੋ | ਉਨ੍ਹਾਂ ਅਪੀਲ ਕੀਤੀ ਕਿ 2027 ਦੀਆਂ ਚੋਣਾਂ ਵਿਚ ਪੰਜਾਬ ਵਿਚ ਹਰੇਕ ਵਰਗ ਦੀ ਖੁਸ਼ਹਾਲੀ ਲਈ, ਆਪਸੀ ਭਾਈਚਾਰੇ ਦੀ ਪ੍ਰਤੀਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਅਕਾਲੀ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇ | ਇਸ ਮੌਕੇ ਸਰਕਲ ਪ੍ਰਧਾਨ ਤਰਸੇਮ ਸਿੰਘ ਐੱਸ. ਸੀ. ਵਿੰਗ, ਚੇਅਰਮੈਨ ਹਰਿੰਦਰ ਸਿੰਘ ਬੱਬੂ ਕਾਲੇਕੇ, ਸੁਰਜੀਤ ਸਿੰਘ ਖੂਹ ਵਾਲੇ, ਸਰਦੂਲ ਸਿੰਘ ਸਾਬਕਾ ਡੀ. ਐੱਸ. ਪੀ., ਮੰਗਲ ਸਿੰਘ ਸੂਬੇਦਾਰ, ਗੁਰਪ੍ਰੀਤ ਸਿੰਘ ਨੰਬਰਦਾਰ, ਮੰਗਲ ਸਿੰਘ ਫੌਜੀ, ਬਾਬਾ ਹਰਜੀਤ ਸਿੰਘ, ਬਖਸ਼ੀਸ਼ ਸਿੰਘ ਖੂਹ ਵਾਲੇ, ਬਾਬਾ ਮੁਕਤਾਰ ਸਿੰਘ, ਦਿਆਲ ਸਿੰਘ ਖਿਲਚੀਆਂ, ਦੇਸਾ ਸਿੰਘ ਸੂਬੇਦਾਰ, ਸਰਵਨ ਸਿੰਘ ਕੁੱਕੂ, ਬਾਬਾ ਕਰਮ ਸਿੰਘ, ਬਲਜਿੰਦਰ ਸਿੰਘ ਡੀਪੂ ਵਾਲੇ ਆਦਿ ਹਾਜਰ ਸਨ |