ਤਰਸਿੱਕਾ, 1 ਮਾਰਚ (ਅਤਰ ਸਿੰਘ ਤਰਸਿੱਕਾ)-ਗੜਗੱਜ ਜਥਾ ਤਰਸਿੱਕਾ ਦੇ ਮੁੱਖ ਸੇਵਾਦਾਰ ਬਾਬਾ ਗੁਰਜੀਤ ਸਿੰਘ ਮਾਂਗਟ ਹੁਣਾਂ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ 'ਤੇ ਜਾਣ ਵਾਲੀ ਸੰਗਤ ਲਈ ਦਾਣਾ ਮੰਡੀ ਤਰਸਿੱਕਾ ਵਿਖੇ ਗੁਰੂ ਕੇ ਲੰਗਰ ਸਜਾਏ ਗਏ ਹਨ | ਜੋ ਕਿ 24 ਘੰਟੇ ਚੱਲ ਰਹੇ ਹਨ | ਇਸ ਲੰਗਰ ਦੀ ਸੇਵਾ ਵਿਚ ਭਾਈ ਕੁਲਦੀਪ ਸਿੰਘ ਤਰਸਿੱਕਾ, ਭਾਈ ਭਗਤਾ ਮਾਂਗਟ ਭਾਈ ਯਾਦਵਿੰਦਰ ਸਿੰਘ ਸੋਭਾ, ਹਰਜੀਤ ਸਿੰਘ ਗੋਲੂ, ਪਿ੍ੰ: ਬਚਿੱਤਰ ਸਿੰਘ ਤਰਸਿੱਕਾ, ਗੁਰਜੀਤ ਸਿੰਘ ਬੱਗੀ ਫਰਨੀਚਰ ਵਾਲੇ ਤੇ ਬੀਬੀ ਦਲਬੀਰ ਕੌਰ ਤੇ ਤਰਸਿੱਕਾ ਆਦਿ ਸੇਵਕ ਸੇਵਾ ਨਿਭਾਅ ਰਹੇ ਹਨ |