10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਆਤਮਾ ਸਕੀਮ ਤਹਿਤ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ

ਅਜੀਤ ਡੈਸਕ 03-03-2026
ਮਜੀਠਾ, 2 ਮਾਰਚ (ਮਨਿੰਦਰ ਸਿੰਘ ਸੋਖੀ)-ਤਹਿਤ ਬਲਾਕ ਖੇਤੀਬਾੜੀ ਅਫਸਰ ਡਾ. ਹਰਭਿੰਦਰ ਸਿੰਘ ਦੀ ਅਗਵਾਈ ਵਿਚ ਆਤਮਾ ਸਕੀਮ ਅਧੀਨ ਬਲਾਕ ਮਜੀਠਾ ਦੇ ਪਿੰਡ ਬੇਗੇਵਾਲ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਜਿਸ ਵਿਚ ਡਾ: ਹਰਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਮਜੀਠਾ ਨੇ ਵਿਭਾਗ ਵਲੋਂ ਸੀਡ ਵਿਲੇਜ਼ ਸਕੀਮ ਅਧੀਨ ਦਿੱਤੇ ਕਣਕ ਦੇ ਬੀਜ਼ ਤੇ ਅਗਲੇ ਸੀਜ਼ਨ ਲਈ ਕਣਕ ਦੀ ਬਿਜਾਈ ਲਈ ਬੀਜ ਤਿਆਰ ਕਰਨ ਸੰਬੰਧੀ ਵਿਸਥਾਰ ਵਿਚ ਦੱਸਿਆ ਅਤੇ ਕਣਕ ਅਤੇ ਝੋਨੇ ਵਿਚ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਸੰਬੰਧੀ ਗੱਲਬਾਤ ਕੀਤੀ | ਇਸ ਮੌਕੇ ਕਿ੍ਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਤੋਂ ਡਾ. ਕੰਵਰਪਾਲ ਸਿੰਘ ਨੇ ਪਸ਼ੂ ਪਾਲਣ ਸੰਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ | ਡਾ. ਰਾਜਨ ਭੱਟ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੀ ਮਹੱਤਤਾ ਬਾਰੇ ਅਤੇ ਝੋਨੇ ਦੀ ਕਾਸ਼ਤ ਸੰਬੰਧੀ ਜਾਣਕਾਰੀ ਦਿੱਤੀ | ਡਾ: ਅਮਨਪ੍ਰੀਤ ਸਿੰਘ ਏ.ਡੀ.ਓ. ਨੇ ਕਿਸਾਨਾਂ ਨੂੰ ਮੰਡੀਆਂ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਾਇਆ | ਇਸ ਕੈਂਪ ਵਿਚ ਸਟੇਜ ਸੰਚਾਲਣ ਰਮਨਦੀਪ ਸਿੰਘ ਏ.ਈ.ਓ. ਨੇ ਕੀਤਾ | ਇਸ ਮੌਕੇ ਸਿਕੰਦਰ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਸ਼ਰਨਜੀਤ ਸਿੰਘ, ਕਮਲ ਕਾਹਲੋਂ, ਦਵਿੰਦਰ ਸਿੰਘ, ਬੀ.ਟੀ.ਐੱਮ. ਲਵਪਪ੍ਰੀਤ ਸਿੰਘ, ਤਿਲਕਰਾਜ, ਕਰਮਨਜੀਤ ਸਿੰਘ, ਜਸ਼ਨਪ੍ਰੀਤ ਕੌਰ, ਬਲਵਿੰਦਰ ਸਿੰਘ, ਰਵਨੀਤ ਸਿੰਘ, ਦਿਲਬਾਗ ਸਿੰਘ, ਫੀਲਡ ਅਫਸਰ ਸਖਵਿੰਦਰ ਸਿੰਘ, ਧਰਮਿੰਦਰ ਸਿੰਘ ਸਮੇਤ ਪਿੰਡ ਬੇਗੇਵਾਲ ਦੇ ਸਰਪੰਚ ਲਖਵਿੰਦਰ ਸਿੰਘ, ਅਗਾਂਹਵਧੂ ਕਿਸਾਨਾਂ ਵਿਚ ਰੇਸ਼ਮ ਸਿੰਘ, ਸੁਖਵਿੰਦਰ ਸਿੰਘ, ਹਰਦਿਆਲ ਸਿੰਘ, ਹਰੀਪਾਲ, ਮੇਜਰ ਸਿੰਘ ਜਲਾਲਪੁਰਾ, ਜਸਵੰਤ ਸਿੰਘ, ਨਿਰਮਲ ਸਿੰਘ, ਸਤਨਮ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਥਕ ਅਕਾਲੀ ਕਾਨਫਰੰਸ 'ਚ ਸੰਗਤਾਂ ਵੱਧ ਚੜ੍ਹ ਕੇ ਪੁੱਜਣ-ਦਲਜਿੰਦਰ ਬੀਰ ਵਿਰਕ <br/> ਅਗਲੀ ਖ਼ਬਰ ਗੁਰਦੁਆਰਾ ਸਾਹਿਬ ਬਾਬਾ ਪੱਲ੍ਹਾ ਜੀ, ਬੁਤਾਲਾ ਵਿਖੇ ਜੋੜ ਮੇਲਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।