09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸੈਂਟਰ ਹੈੱਡ ਟੀਚਰ ਪ੍ਰੀਤਮਹਿੰਦਰ ਸਿੰਘ ਨੇ ਬੀ. ਐੱਸ. ਐੱਫ. ਵਲੋਂ ਦੇਸ਼ ਪੱਧਰੀ ਕਰਵਾਈ ਮੈਰਾਥਨ ਦੌੜ 'ਚ ਭਾਗ ਲਿਆ <br/>

ਅਜੀਤ ਡੈਸਕ 03-03-2026
ਰਈਆ, 2 ਮਾਰਚ (ਸ਼ਰਨਬੀਰ ਸਿੰਘ ਕੰਗ)-ਏਥੋਂ ਨੇੜਲੇ ਪਿੰਡ ਕਾਲੇਕੇ ਦੇ ਵਾਸੀ ਪ੍ਰੀਤਮਹਿੰਦਰ ਸਿੰਘ ਪੁੱਤਰ ਮੱਖਣ ਸਿੰਘ ਜੋ ਖਿਲਚੀਆਂ ਮਿਡਲ ਸਕੂਲ ਵਿਖੇ ਬਤੌਰ ਸੈਂਟਰ ਹੈੱਡ ਟੀਚਰ ਨੌਕਰੀ ਕਰਦੇ ਹਨ, ਨੇ ਬੀ. ਐੱਸ. ਐੱਫ. ਵਲੋਂ ਅੰਮਿ੍ਤਸਰ ਵਿਖੇ ਬੀਤੇ ਦਿਨ ਦੇਸ਼ ਪੱਧਰੀ ਕਰਵਾਈ ਗਈ 21 ਕਿੱਲੋਮੀਟਰ ਦੀ ਮੈਰਾਥਨ ਦੌੜ ਜੋ ਇੰਡੀਆ ਗੇਟ ਤੋਂ ਚੱਲ ਕੇ ਜੁਆਇੰਟ ਚੈਕ ਪੋਸਟ ਅਟਾਰੀ ਵਿਖੇ ਸਮਾਪਤ ਹੋਈ ਸੀ, ਜਿਸ ਵਿਚ ਉਨਾਂ੍ਹ ਦਾ ਰਜਿਸਟਡ ਨੰ: 26010 ਸੀ ਭਾਗ ਲੈ ਕੇ ਆਪਣੇ ਪਿੰਡ ਕਾਲੇਕੇ, ਖਿਲਚੀਆਂ ਸਕੂਲ, ਇਲਾਕੇ ਅਤੇ ਆਪਣੇ ਸੂਬੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ | ਜਿਨ੍ਹਾਂ ਨੂੰ ਬੀ. ਐੱਸ. ਐੱਫ. ਦੇ ਉਚ ਅਧਿਕਾਰੀ ਇੰਸਪੈਕਟਰ ਜਨਰਲ ਪੰਜਾਬ ਫਰੰਟੀਅਰ ਡਾ: ਅਤੁਲ ਫਲਜੀਲੀ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌੜ ਵਿਚ ਦੇਸ਼ ਭਰ ਵਿਚੋਂ ਫੌਜ, ਪੰਜਾਬ ਪੁਲਿਸ, ਹੋਰ ਵੱਖ-ਵੱਖ ਅਤੇ ਆਮ ਨਾਗਰਿਕਾਂ 1847 ਦੇ ਕਰੀਬ ਦੌੜਾਕਾਂ ਨੇ ਭਾਗ ਲਿਆ ਸੀ | ਏਥੇ ਇਹ ਵੀ ਜਿਕਰਯੋਗ ਹੈ ਕਿ ਪ੍ਰੀਤਮਹਿੰਦਰ ਸਿੰਘ ਦੇ ਸੈਂਟਰ ਹੈੱਡ ਟੀਚਰ ਦੀਆਂ ਸੇਵਾਵਾਂ ਨਿਭਾਉਂਦੇ ਹੋਣ ਕਰਕੇ ਮੈਰਾਥਨ ਦੌੜ ਵਿਚ ਭਾਗ ਲੈਣ ਕਰਕੇ ਉਚ ਅਫਸਰਾਂ ਨੇ ਉਨਾਂ੍ਹ ਨੂੰ ਬਹੁਤ ਮਾਣ-ਸਤਿਕਾਰ ਦਿੱਤਾ |

ਪਿਛਲੀ ਖ਼ਬਰ ਰਜਨੀਸ਼ ਅਰੋੜਾ ਨੇ ਐੱਸ. ਡੀ. ਐੱਮ. ਮਜੀਠਾ ਦੇ ਅਹੁਦੇ ਦਾ ਕਾਰਜਭਾਰ ਸੰਭਾਲਿਆ <br/> ਅਗਲੀ ਖ਼ਬਰ ਹੋਲੇ ਮਹੱਲੇ ਨੂੰ ਸਮਰਪਿਤ ਅੰਮਿ੍ਤ ਸੰਚਾਰ 4 ਨੂੰ , ਨਗਰ ਕੀਰਤਨ 5 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।