20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

'ਆਪ' ਸਰਕਾਰ ਔਰਤਾਂ ਨੂੰ ਆਪਣਾ ਕਾਰੋਬਾਰ ਆਪਣੀ ਪਹਿਚਾਣ ਬਣਾਉਣ ਲਈ ਕਈ ਸਹੂਲਤਾਂ ਪ੍ਰਦਾਨ ਕਰ ਰਹੀ-ਵਿਧਾਇਕਾ ਜੀਵਨਜੋਤ ਕੌਰ ਅਗਾਂਹਵਾਧੂ ਔਰਤਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 08-03-2026
ਜੇਠੂਵਾਲ, 7 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਮੌਜੂਦਾ ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਨੀ ਵਾਲੀ 'ਆਪ' ਸਰਕਾਰ ਵਲੋਂ ਔਰਤਾਂ ਨੂੰ ਆਪਣੇ ਪੈਰਾਂ ਸਿਰ ਖੜ੍ਹਾ ਕਰਨ ਅਤੇ ਚੰਗੇ ਮੁਕਾਮ 'ਤੇ ਪਹੁੰਚਾਉਣ ਲਈ ਕਈ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਜਿਸ ਤਰ੍ਹਾਂ ਸਰਕਾਰ ਵਲੋਂ ਔਰਤਾਂ ਨੂੰ ਆਪਣਾ ਕਾਰੋਬਾਰ ਆਪਣੀ ਪਹਿਚਾਣ ਬਣਾਉਣ ਲਈ ਚਲਾਈ ਮੁਹਿੰਮ ਤਹਿਤ ਸਰਕਾਰ ਔਰਤਾਂ ਨੂੰ ਕਈ ਸਹੂਲਤਾਂ ਪ੍ਰਦਾਨ ਕਰ ਰਹੀ ਤਾਂਕਿ ਔਰਤਾਂ ਵੀ ਆਪਣਾ ਕਾਰੋਬਾਰ ਚਲਾ ਕੇ ਆਪਣੇ ਪੈਰਾਂ ਸਿਰ ਖੜ੍ਹੀਆਂ ਹੋ ਸਕਣ | ਉਕਤ ਪ੍ਰਗਟਾਵਾ ਹਲਕਾ ਪੂਰਬੀ ਤੋਂ 'ਆਪ' ਦੀ ਵਿਧਾਇਕਾ ਬੀਬਾ ਜੀਵਨਜੋਤ ਕੌਰ ਵਲੋਂ ਵਾਰਡ ਨੰਬਰ 19 ਤੋਂ 'ਆਪ' ਦੀ ਕੌਂਸਲਰ ਤੇ ਹਲਕੇ ਦੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਪ੍ਰੋ. ਨਵਜੀਤ ਕੌਰ ਦੀ ਅਗਵਾਈ 'ਚ ਮਨਾਏ ਮਹਿਲਾ ਦਿਵਸ ਨੂੰ ਸਮਰਪਿਤ ਕਰਵਾਏ ਸਨਮਾਨ ਸਮਾਰੋਹ ਦੌਰਾਨ ਕੀਤਾ | ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਔਰਤਾਂ ਆਰਥਿਕ ਮਜਬੂਤੀ ਰਾਹੀਂ ਸਮਾਜ 'ਚ ਇਕ ਵੱਡੀ ਤਬਦੀਲੀ ਲਿਆ ਸਕਦੀਆਂ ਹਨ | ਉਨ੍ਹਾਂ ਇਸ ਸਮਾਰੋਹ 'ਚ ਪੁੱਜੀਆਂ ਔਰਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਾਮਨਾ ਆਨੰਦ, ਮਾਝਾ ਜ਼ੋਨ ਇੰਚਾਰਜ ਸੁਖਬੀਰ ਕੌਰ, ਅੰਮਿ੍ਤਾ, ਕਿਰਨ , ਨਰਿੰਦਰ ਕੌਰ, ਪਿੰ੍ਰਸਪਾਲ ਕੌਰ, ਸੁਖਜਿੰਦਰ ਕੌਰ, ਅਮਨਪ੍ਰੀਤ ਕੌਰ, ਪਰਮਜੀਤ ਕੌਰ, ਸੋਨਾਲੀ, ਕੁਲਵੰਤ ਕੌਰ, ਸੀਤਲ ਸਰਮਾ, ਹਰਮਨਦੀਪ ਕੌਰ ਸਮੇਤ ਵੱਡੀ ਗਿਣਤੀ 'ਚ ਔਰਤਾਂ ਸ਼ਾਮਲ ਸਨ |
ਪਿਛਲੀ ਖ਼ਬਰ ਦੁਫੇੜਾ ਤੋਂ ਗਡਹੇੜਾ ਸੜਕਾਂ ਦਾ ਨਿਰਮਾਣ ਅਧੂਰਾ-ਭਾਗਨਪੁਰ ਅਗਲੀ ਖ਼ਬਰ ਖ਼ਾਲਸਾ ਕਾਲਜ ਮਹਿਤਾ ਵਿਖੇ 'ਅੰਤਰਰਾਸ਼ਟਰੀ ਮਹਿਲਾ ਦਿਵਸ' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।