03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

'ਆਪ' ਸਰਕਾਰ ਨੇ 4 ਸਾਲ 'ਚ ਪੂਰੀਆਂ ਕੀਤੀਆਂ ਗਰੰਟੀਆਂ-ਧਾਲੀਵਾਲ

ਅਜੀਤ ਡੈਸਕ 29-03-2026
ਗੱਗੋਮਾਹਲ, 28 ਮਾਰਚ (ਬਲਵਿੰਦਰ ਸਿੰਘ ਸੰਧੂ)-ਪਿਛਲੇ ਚਾਰ ਸਾਲਾਂ ਦੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਲੈ ਕੇ ਜਨਤਾ ਦੇ ਦਰਬਾਰ ਵਿਚ ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ ਤਹਿਤ ਹਾਜ਼ਰ ਹੋਏ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ 'ਆਪ' ਦੇ ਸੀਨੀਅਰ ਆਗੂ ਤੇ ਪਿੰਡ ਅੜਾਇਆ ਦੇ ਸਰਪੰਚ ਬਲਜੀਤ ਸਿੰਘ ਲਾਟੀ ਦੇ ਗ੍ਰਹਿ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਾਰ ਸਾਲਾਂ ਵਿਚ ਚੋਣ ਲੜ੍ਹਣ ਸਮੇਂ ਆਮ ਆਦਮੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸਮੁੱਚੀ ਆਮ ਆਦਮੀ ਪਾਰਟੀ ਵਲੋਂ ਦਿੱਤੀਆਂ ਗਾਰੰਟੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਚਾਰ ਸਾਲਾਂ ਵਿਚ ਪੂਰਾ ਕੀਤਾ ਹੈ | ਜਿਨ੍ਹਾਂ ਵਿਚ 600 ਯੂਨਿਟ ਬਿਜਲੀ ਬਿੱਲ ਦੀ ਮੁਆਫੀ, 10 ਲੱਖ ਦਾ ਸਿਹਤ ਬੀਮਾ ਯੋਜਨਾ, ਔਰਤਾਂ ਨੂੰ ਕ੍ਰਮਵਾਰ 1000 ਤੇ 1500 ਰੁਪਏ ਪ੍ਰਤੀ ਮਹੀਨਾ, ਔਰਤਾਂ ਲਈ ਬੱਸਾਂ ਵਿਚ ਫ੍ਰੀ ਸਫਰ, ਸਿਹਤ ਤੇ ਸਿੱਖਿਆ 'ਚ ਕ੍ਰਾਂਤੀਕਾਰੀ ਤਬਦੀਲੀ, ਲੋੜਵੰਦਾਂ ਲਈ ਰਸੋਈ ਕਿੱਟ ਯੋਜਨਾ, ਮੈਰਿਟ ਦੇ ਅਧਾਰ 'ਤੇ ਹਜ਼ਾਰਾਂ ਨੌਕਰੀਆਂ ਸਮੇਤ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ | ਇਸ ਮੌਕੇ ਕੰਵਲਜੀਤ ਸਿੰਘ ਗਿੱਲ, ਸਰਪੰਚ ਸੰਤੋਖ ਸਿੰਘ ਕੋਟ, ਸਰਪੰਚ ਰਾਜਵਿੰਦਰ ਸਿੰਘ, ਸਾਬਕਾ ਸਰਪੰਚ ਕਾਬਲ ਸਿੰਘ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਸਰਪੰਚ ਪੰਜਾਬ ਸਿੰਘ, ਸੰਮਤੀ ਮੈਂਬਰ ਅਮਰੀਕ ਸਿੰਘ ਢਿੱਲੋਂ, ਤਲਵਿੰਦਰ ਸਿੰਘ ਰੰਧਾਵਾ, ਬਾਬਾ ਸੰਤੋਖ ਸਿੰਘ, ਪੰਚ ਰੁਲਦੂ ਰਾਮ, ਪੰਚ ਬੀਰ ਸਿੰਘ, ਗੁਰਜੀਤ ਸਿੰਘ ਢਿੱਲੋਂ, ਸਵਿੰਦਰ ਸਿੰਘ ਠਰੂਵਾਲਾ, ਸੁਖਚੈਨ ਸਿੰਘ ਮੋਦੇ, ਕਰਨਬੀਰ ਸਿੰਘ, ਪੰਚ ਗੁਰਮੇਜ ਸਿੰਘ, ਹਰਦੀਪ ਸਿੰਘ, ਦਵਿੰਦਰ ਸਿੰਘ ਭੱਟੀ, ਪੀ.ਏ. ਮੁੱਖਤਾਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਸਬਾ ਬੁਤਾਲਾ ਵਿਖੇ ਗੈਸ ਏਜੰਸੀ ਮੂਹਰੇ ਲੋਕਾਂ ਨੇ ਕੀਤਾ ਰੋਸ ਵਿਖਾਵਾ ਅਗਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੇ ਸੰਸਦ ਇਜਲਾਸ 'ਚ ਸ਼ਾਮਿਲ ਹੋਣ ਲਈ ਦਾਇਰ ਪਟੀਸ਼ਨ ਖਾਰਜ ਕਰਨੀ ਮੰਦਭਾਗੀ : ਭਾਈ ਖਾਨਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।