05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਰਾਮ ਨੌਮੀ ਮੌਕੇ ਕੱਢੀ ਸ਼ੋਭਾ ਯਾਤਰਾ 'ਚ ਸੋਨੀ ਨੇ ਕੀਤੀ ਸ਼ਿਰਕਤ <br/>

ਅਜੀਤ ਡੈਸਕ 29-03-2026
ਅੰਮਿ੍ਤਸਰ, 28 ਮਾਰਚ (ਰੇਸ਼ਮ ਸਿੰਘ)-ਸ੍ਰੀ ਰਾਮ ਨੌਮੀ ਦੇ ਪਾਵਨ ਮੌਕੇ 'ਤੇ ਵੱਡਾ ਮਾਰਵਾੜੀ ਮੰਦਿਰ ਚੌਂਕ ਫੁਹਾਰਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਗਈ | ਇਸ ਸ਼ੋਭਾ ਯਾਤਰਾ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸ਼੍ਰੀ ਸੋਨੀ ਨੇ ਸੰਗਤਾਂ ਨੂੰ ਸ਼੍ਰੀ ਰਾਮ ਨੌਮੀ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਅਤੇ ਭਗਵਾਨ ਸ੍ਰੀ ਰਾਮ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਾਡੇ ਸਮਾਜ ਵਿਚ ਏਕਤਾ, ਭਾਈਚਾਰੇ ਅਤੇ ਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ | ਇਸ ਮੌਕੇ ਮੰਦਰ ਕਮੇਟੀ ਵਲੋਂ ਸ਼੍ਰੀ ਸੋਨੀ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਤੇ ਕੌਂਸਲਰ ਵਿਕਾਸ ਸੋਨੀ, ਰਵੀਕਾਂਤ, ਪ੍ਰਧਾਨ ਸੁਨੀਲ ਗੁਪਤਾ, ਸੰਜੇ ਸੇਠ, ਸੰਜੇ ਗੁਪਤਾ, ਵਿਸ਼ਾਲ ਕੁੰਦਰਾ, ਸੰਜੀਵ ਸ਼ਰਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਸਰਪੰਚ ਵਲੋਂ ਦੁਕਾਨ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਅਗਲੀ ਖ਼ਬਰ ਆਉਣ ਵਾਲੀਆਂ ਨਗਰ ਕੌਂਸਲ ਦੋਰਾਹਾ ਦੀਆਂ ਚੋਣਾਂ ਦੀ ਲਾਮਬੰਦੀ ਕਰਨ ਲਈ ਪਾਰਟੀ ਦੇ ਆਗੂਆਂ ਨਾਲ ਕੀਤਾ ਵਿਚਾਰ-ਵਟਾਂਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।