06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮਜੀਠਾ 'ਚ ਇਸਾਈ ਭਾਈਚਾਰੇ ਨੇ 14 ਮੁਕਾਮ ਦੀ ਸਲੀਬੀ ਯਾਤਰਾ ਕੱਢ ਕੇ ਮਨਾਇਆ ਗੁੱਡ ਫਰਾਈਡੇ <br/>

ਅਜੀਤ ਡੈਸਕ 04-04-2026
ਮਜੀਠਾ, 3 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਫਜ਼ਲਾਂ ਦੀ ਰਾਣੀ ਕੈਥੋਲਿਕ ਚਰਚ ਰੋੜੀ ਮਜੀਠਾ ਪੈਰਿਸ਼ ਪਰੀਸ਼ਟ ਫਾਦਰ ਫੈਲਿਕਸ ਸ਼ੇਰਗਿੱਲ ਅਤੇ ਫਾਦਰ ਜੌਨ ਦੀ ਅਗਵਾਈ ਵਿਚ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਯਾਤਰਾ ਫਤਹਿਗੜ੍ਹ ਚੂੜੀਆਂ ਰੋਡ 'ਤੇ ਪਿੰਡ ਹਮਜਾ ਤੋਂ 14 ਮੁਕਾਮ ਪੜ੍ਹਦੇ ਹੋਏ ਫਜ਼ਲਾਂ ਦੀ ਰਾਣੀ ਚਰਚ ਰੋੜੀ ਮਜੀਠਾ ਤੱਕ ਪੈਦਲ ਯਾਤਰਾ ਪੂਰੀ ਕੀਤੀ ਗਈ | ਫਾਦਰ ਫੈਲਿਕਸ ਸ਼ੇਰਗਿੱਲ ਨੇ ਸੰਦੇਸ਼ ਦਿੰਦੇ ਹੋਏ ਦੱਸਿਆ ਕਿ ਪ੍ਰਭੂ ਯਿਸੂ ਦੀ ਸਲੀਬੀ ਯਾਤਰਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਪ੍ਰਭੂ ਯਿਸੂ ਸਾਡੇ ਗੁਨਾਹਾਂ ਦੀ ਮੁਆਫੀ ਲਈ ਅਤੇ ਸਾਨੂੰ ਮੁਕਤੀ ਦਿਵਾਉਣ ਲਈ ਆਪਣੀ ਸਲੀਬ ਨੂੰ ਚੁੱਕ ਕੇ ਯਿਰੂਸ਼ਲਮ ਸ਼ਹਿਰ ਤੋਂ ਕਲਵਰੀ ਪਹਾੜ ਤੱਕ ਜਾਂਦੇ ਹਨ ਅਤੇ ਮਨੁੱਖ ਜਾਤੀ ਦੀ ਖਾਤਰ ਸਲੀਬ ਉਪਰ ਜਾਨ ਕੁਰਬਾਨ ਕਰ ਦਿੰਦੇ ਹਨ | ਫਾਦਰ ਫੈਲਿਕਸ ਸ਼ੇਰਗਿੱਲ ਨੇ ਲੁਕਾਈ ਨੂੰ ਸੰਦੇਸ਼ ਦਿੱਤਾ ਕਿ ਇਹ ਦਿਨ ਪਾਕ ਸ਼ੁੱਕਰਵਾਰ ਹੈ ਜਿਸ ਨੂੰ ਗੁੱਡ ਫਰਾਈਡੇ ਕਿਹਾ ਜਾਂਦਾ ਹੈ ਕਿਉਂ ਕਿ ਇਹ ਸਾਡਾ ਮੁਕਤੀ ਦਾ ਦਿਨ ਬਣ ਗਿਆ ਹੈ | ਇਸ ਸਲੀਬੀ ਯਾਤਰਾ ਦੌਰਾਨ ਫਾਦਰ ਫੈਲਿਕਸ ਸ਼ੇਰਗਿੱਲ, ਫਾਦਰ ਜੌਨ, ਅਮਨਦੀਪ ਗਿੱਲ ਸੁਪਾਰੀਵਿੰਡ, ਪ੍ਰਧਾਨ ਲਾਲ ਮਸੀਹ, ਵਿਕਟਰ ਮਸੀਹ ਸੁਪਾਰੀਵਿੰਡ, ਵਿਜੇ ਮਸੀਹ, ਬਾਬੂ ਅਮਰੀਕ ਫਰਾਂਸਿਸ, ਬਾਬੂ ਵਿਕਾਸ, ਕਪਿਲਜੀਤ ਗਿੱਲ, ਮਦਰ ਸਿਸਟਰ ਸ਼ੀਲਾ, ਪਿ੍ੰਸੀਪਲ ਸਿਸਟਰ ਵਿਲਫੀ, ਸਿਸਟਰ ਆਸ਼ੀਸ਼, ਸਿਸਟਰ ਰੌਨੀ, ਚਿਮਨ ਲਾਲ, ਧਰਮਵੀਰ ਭੱਟੀ, ਜਗਤਾਰ ਮਸੀਹ, ਨੌਬਲ ਸਹੋਤਾ ਆਦਿ ਹਾਜ਼ਰ ਸੀ |

ਪਿਛਲੀ ਖ਼ਬਰ 'ਆਪ' ਦੀ ਕਹਿਣੀ ਅਤੇ ਕਥਨੀ 'ਚ ਜ਼ਮੀਨ-ਅਸਮਾਨ ਦਾ ਫਰਕ-ਹਰਪ੍ਰਤਾਪ ਸਿੰਘ ਅਜਨਾਲਾ <br/> ਅਗਲੀ ਖ਼ਬਰ ਪਿੰਡ ਕੋਟ ਮਹਿਤਾਬ ਵਿਖੇ 3 ਮੌਜੂਦਾ ਮੈਂਬਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ 'ਚ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।