01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪਿੰਡ ਸ਼ਹੂਰਾ ਵਿਖੇ ਅੱਗ ਲੱਗਣ ਨਾਲ ਕਈ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ <br/>

ਅਜੀਤ ਡੈਸਕ 13-04-2026
ਚੋਗਾਵਾਂ, 12 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਸ਼ਹੂਰਾ ਵਿਖੇ ਕਣਕ ਦੀ ਪੱਕੀ ਫਸਲ ਨੂੰ ਅਚਾਨਕ ਅੱਗ ਲੱਗਣ ਨਾਲ ਕਈ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਹੈ | ਇਸ ਸੰਬੰਧੀ ਬਲਾਕ ਪ੍ਰਧਾਨ ਅੰਮਿ੍ਤਪਾਲ ਸਿੰਘ ਸ਼ਹੂਰਾ ਨੇ ਦੱਸਿਆ ਕਿ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗਣ ਨਾਲ ਪੂਰੇ ਪਿੰਡ ਦੇ ਕਿਸਾਨਾਂ ਵਿਚ ਹਫੜਾ ਦਫੜੀ ਮੱਚ ਗਈ, ਜਿਸ ਨੂੰ ਜੋ ਲੱਭਿਆ ਉਹ ਆਪਣੇ ਹੱਥਾਂ ਵਿਚ ਫੜ ਕੇ ਅੱਗ ਬੁਝਾਉਣ ਲਈ ਦੌੜ ਪਿਆ | ਕਿਸਾਨਾਂ ਵਲੋਂ ਆਪਣੀ ਜਾਨ ਜੋਖ਼ਮ 'ਚ ਪਾ ਕੇ ਚਲਦੀ ਅੱਗ ਕੋਲੋਂ ਟਰੈਕਟਰ ਹੱਲਾ ਸਮੇਤ ਫੇਰੇ ਜਾ ਰਹੇ ਸਨ ਤਾਂ ਜੋ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ | ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ ਤਾਂ ਕਿਸਾਨ ਹਰਪਾਲ ਸਿੰਘ ਪਿੰਡ ਡੱਲੇਕੇ ਦੀ 5 ਏਕੜ ਅਤੇ ਕਿਸਾਨ ਹੀਰਾ ਸਿੰਘ ਸ਼ਹੂਰਾ ਦੀ 3 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ | ਹਫੜਾ ਦਫੜੀ 'ਚ ਟਰੈਕਟਰ ਤੇ ਪਾਣੀ ਵਾਲਾ ਟੈਂਕਰ ਲਿਆ ਰਿਹਾ ਕਿਸਾਨ ਟਰੈਕਟਰ ਸਮੇਤ ਨਖਾਸੂ 'ਚ ਡਿੱਗ ਪਿਆ | ਕਿਸਾਨ ਨੂੰ ਮਾਮੂਲੀ ਸੱਟਾਂ ਲੱਗੀਆਂ | ਟਰੈਕਟਰ ਦਾ ਭਾਰੀ ਨੁਕਸਾਨ ਹੋਇਆ | ਉਨ੍ਹਾਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ | ਇਸ ਮੌਕੇ ਹਰਦੀਪ ਸਿੰਘ ਪ੍ਰਧਾਨ ਕਿਸਾਨ ਆਗੂ, ਗੁਰਬਾਜ ਸਿੰਘ ਮੱਲੀ ਸ਼ਹੂਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 8ਵੀਂ ਜਮਾਤ ਦੇ ਨਤੀਜਿਆਂ ਦੌਰਾਨ ਅੰਬਰ ਪਬਲਿਕ ਸਕੂਲ ਦੇ 19 ਸਟੇਟ ਮੈਰਿਟ ਹਾਸਿਲ ਕਰਨ ਵਾਲੇ ਬੱਚਿਆਂ ਦਾ ਸਨਮਾਨ <br/> ਅਗਲੀ ਖ਼ਬਰ ਐਮ.ਏ. ਭੂਗੋਲ ਦੀ ਵਿਦਿਆਰਥਣ ਸ਼ਿਵਾਨੀ ਨੇ ਯੂਨੀਵਰਸਿਟੀ ਪੱਧਰ 'ਤੇ ਕੀਤਾ ਚੌਥਾ ਸਥਾਨ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।