01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਵਿਧਾਇਕ ਟੌਂਗ ਨੇ ਰਈਆ ਦੀ ਅਨਾਜ ਮੰਡੀ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ <br/>

ਅਜੀਤ ਡੈਸਕ 13-04-2026

ਰਈਆ, 12 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਪੰਜਾਬ ਸਰਕਾਰ ਵਲੋਂ ਮੰਡੀਆਂ ਵਿਚ ਕਣਕ ਦੀ ਹੋ ਰਹੀ ਖਰੀਦ ਮੌਕੇ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਰਈਆ ਦੀ ਅਨਾਜ ਮੰਡੀ 'ਚ ਕਣਕ ਦੀ ਸਰਕਾਰੀ ਖ੍ਰੀਦ ਸ਼ੁਰੂ ਕਰਵਾਈ | ਇਸ ਮੌਕੇ ਸੰਜੀਵ ਭੰਡਾਰੀ ਪ੍ਰਧਾਨ ਰਾਮਵਾੜਾ ਮੰਦਰ ਕਮੇਟੀ, ਰਾਜੀਵ ਭੰਡਾਰੀ ਪ੍ਰਧਾਨ ਪੰਜਾਬ ਖਾਦ ਤੇ ਪੈਸਟੀਸਾਈਡਜ ਯੂਨੀਅਨ, ਗੁਰਦੇਵ ਸਿੰਘ ਖਾਲਸਾ ਸਾ: ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਰਈਆ, ਉਮੇਸ਼ ਕੁਮਾਰ ਏ. ਐੱਫ. ਐੱਸ. ਓ. ਰਈਆ, ਜੀ. ਐੱਸ. ਢਿੱਲੋਂ ਸੈਕਟਰੀ ਮਾਰਕੀਟ ਕਮੇਟੀ ਰਈਆ, ਅਮਰਪ੍ਰੀਤ ਸਿੰਘ ਮੈਨੇਜਰ ਵੇਅਰ ਹਾਊਸ, ਬਲਦੇਵ ਸਿੰਘ ਬੋਦੇਵਾਲ, ਗੁਰਮੇਜ ਸਿੰਘ ਪੱਡਾ, ਮਨੀ ਮਲਹੋਤਰਾ, ਨਕੁਲ ਭੰਡਾਰੀ, ਨਿਖਿਲ ਮਲਹੋਤਰਾ, ਗੁਰਦੇਵ ਸਿੰਘ ਵਜੀਰ ਭੁੱਲਰ, ਸੁਖਦੀਪ ਸਿੰਘ ਖੋਜਕੀਪੁਰ, ਰਾਹੁਲ ਰਿਖੀ, ਕੰਵਲਪ੍ਰੀਤ ਭੁੱਲਰ, ਕਰਨ ਤ੍ਰੇਹਨ, ਅਭਿਨਵ ਜੋਸ਼ੀ, ਕੁਲਦੀਪ ਸਿੰਘ ਪੰਨੂੰ, ਰਾਮ ਲੁਭਾਇਆ, ਰਜੇਸ਼ ਟਾਂਗਰੀ, ਤਿਲਕ ਰਾਜ ਛਾਬੜਾ, ਸਵਿੰਦਰ ਸਿੰਘ ਰਜਧਾਨ, ਸਰਿੰਦਰ ਕੁਮਾਰ, ਬੁੱਧ ਸਿੰਘ, ਜਸਵਿੰਦਰ ਸਿੰਘ ਬਿਲਾ, ਪ੍ਰੀਤਕੰਵਲ ਸਿੰਘ ਇੰਸ. ਪਨਗ੍ਰੇਨ, ਸ਼ਿਵਦੇਵ ਸਿੰਘ ਇੰਸ. ਪਨਸਪ ਹਾਜ਼ਰ ਸਨ | ਇਸ ਮੌਕੇ ਵਿਧਾਇਕ ਟੌਂਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਖ਼ਤ ਹਦਾਇਤਾਂ ਹਨ ਕਿ ਖਰੀਦ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ |

ਪਿਛਲੀ ਖ਼ਬਰ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ ਤੋਂ ਸ੍ਰੀ ਅਨੰਦਪੁਰ ਸਾਹਿਬ ਮਲਈ ਟਰਾਲੀਆਂ ਦਾ ਵਿਸ਼ਾਲ ਕਾਫ਼ਲਾ ਹੋਇਆ ਰਵਾਨਾ ਅਗਲੀ ਖ਼ਬਰ 8ਵੀਂ ਜਮਾਤ ਦੇ ਨਤੀਜਿਆਂ ਦੌਰਾਨ ਅੰਬਰ ਪਬਲਿਕ ਸਕੂਲ ਦੇ 19 ਸਟੇਟ ਮੈਰਿਟ ਹਾਸਿਲ ਕਰਨ ਵਾਲੇ ਬੱਚਿਆਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।