31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੰਗਤ ਬੱਚਿਆਂ ਨੂੰ ਗੁਰਮਤਿ ਸੰਗੀਤ ਵਿਦਿਆਲੇ 'ਚ ਫ੍ਰੀ ਸਿਖਲਾਈ ਦਿਵਾ ਕੇ ਲਾਹਾ ਲੈਣ-ਬਾਬਾ ਕਵਲਜੀਤ ਸਿੰਘ <br/>

ਅਜੀਤ ਡੈਸਕ 13-04-2026
ਟਾਹਲੀ ਸਾਹਿਬ, 12 ਅਪ੍ਰੈਲ (ਵਿਨੋਦ ਭੀਲੋਵਾਲ)-ਸੰਤ ਬਾਬਾ ਚੁਗੱਤ ਸਿੰਘ ਗੁਰਮਤਿ ਸੰਗੀਤ ਵਿਦਿਆਲੇ ਜੋ ਸੰਸਥਾ ਵਲੋਂ ਬਿਲਕੁੱਲ ਫ੍ਰੀ ਚਲਾਇਆ ਜਾ ਰਿਹਾ ਹੈ, ਜਿਸ ਸੰਗੀਤ ਵਿਦਿਆਲੇ ਦਾ ਸੰਗਤਾਂ ਆਪਣੇ ਬੱਚਿਆਂ ਨੂੰ ਫ੍ਰੀ ਦਾਖਲਾ ਦਿਵਾਕੇ ਲਾਹਾ ਲੈਣ | ਇਹ ਸ਼ਬਦ ਬਾਬਾ ਕੰਵਲਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਨਾਗੀਆਣਾ ਸਾਹਿਬ ਉਦੋਕੇ ਨੇ ਕੀਤਾ | ਉਨ੍ਹਾਂ ਕਿਹਾ ਕਿ ਅੱਜ ਦੇ ਅਜੋਕੇ ਸੇਮ ਵਿਚ ਬੱਚਿਆਂ ਨੂੰ ਬੁਰੀ ਸੰਗਤ ਤੋਂ ਬਚਾਉਣ ਲਈ ਗੁਰਮਤਿ ਨਾਲ ਜੋੜਨਾ ਬਹੁਤ ਜ਼ਰੂਰੀ ਹੋ ਗਿਆ ਹੈ, ਜਿਸ ਕਰਕੇ ਉਸਤਾਦ ਜੈ ਸਿੰਘ ਤੇ ਉਸਤਾਦ ਸਤਿੰਦਰਪਾਲ ਸਿੰਘ ਤਬਲਾ ਵਾਦਕ ਬਟਾਲੇ ਵਾਲੇ ਦੇ ਰਹੇ ਹਨ | ਜਿਸ ਵਿਚ 53 ਦੇ ਕਰੀਬ ਬੱਚੇ ਸਿਖਲਾਈ ਪ੍ਰਾਪਤ ਕਰ ਰਹੇ ਹਨ | ਬਾਬਾ ਕਵਲਜੀਤ ਸਿੰਘ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਗੁਰਮਤਿ ਸੰਗੀਤ ਵਿਦਿਆਲੇ ਦੀ ਬੱਚਿਆਂ ਨੂੰ ਸਖਲਾਈ ਦਿਵਾ ਕੇ ਵੱਧ ਤੋਂ ਵੱਧ ਲਾਭ ਲੈਣ |

ਪਿਛਲੀ ਖ਼ਬਰ ਸਰਕਾਰੀ ਕਾਲਜ ਅਜਨਾਲਾ ਵਿਖੇ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪ੍ਰਮਿੰਦਰ ਸਿੰਘ ਸੂਫੀ ਦੇ ਸੱਦੇ 'ਤੇ ਸੂਫੀਆਂ ਪਿੰਡ ਵਿਖੇ ਸਾਹਿਤਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।