01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਹਾੜੀ ਫ਼ਸਲ ਦੀ ਆਰੰਭਤਾ ਦੌਰਾਨ ਸ਼ੁਭ ਮਹੂਰਤ ਮੌਕੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 18-04-2026
ਹਰਸਾ ਛੀਨਾ/ ਰਾਜਾਸਾਂਸੀ, 17 ਅਪ੍ਰੈਲ (ਕੜਿਆਲ, ਖੀਵਾ)-ਅਨਾਜ ਮੰਡੀ ਹਰਸ਼ਾ ਛੀਨਾ ਕੁੱਕੜਾਂ ਵਾਲਾ ਵਿਖੇ ਹਾੜੀ ਦੀ ਫ਼ਸਲ ਕਣਕ ਦੀ ਆਮਦ ਮੌਕੇ ਸ਼ੁਭ ਮਹੂਰਤ ਕਰਨ ਲਈ ਸਮੂਹ ਆੜ੍ਹਤੀਆਂ ਵਲੋਂ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਮੰਡੀ ਦੇ ਵਿਹੜੇ 'ਚ ਖੁੱਲੇ੍ਹ ਪੰਡਾਲ ਵਿਚ ਸਜਾਏ ਗਏ ਧਾਰਮਿਕ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਵਾਏ ਗਏ ਉਪਰੰਤ ਭਾਈ ਹਰਦੀਪ ਸਿੰਘ ਅਣਖੀ ਰਾਜਾਸਾਂਸੀ ਦੇ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਉਪਰੰਤ ਮਾਰਕੀਟ ਕਮੇਟੀ ਚੋਗਾਵਾਂ ਦੇ ਚੇਅਰਮੈਨ ਵਰੁਣ ਕੁਮਾਰ ਰਾਜਾਸਾਂਸੀ , ਐੱਸ. ਡੀ. ਐੱਮ. ਲੋਪੋਕੇ ਖੁਸ਼ਪ੍ਰੀਤ ਸਿੰਘ, ਹਰਪ੍ਰੀਤ ਸਿੰਘ ਸੈਕਟਰੀ ਮੰਡੀ ਬੋਰਡ ਵਲੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ | ਅਨਾਜ ਮੰਡੀ ਹਰਸਾ ਛੀਨਾ ਕੁੱਕੜਾਂ ਵਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਿ੍ੰਸ ਛੀਨਾ ਅਤੇ ਮੰਡੀ ਸੁਪਰਵਾਈਜ਼ਰ ਬਾਬਾ ਸਰਬਜੀਤ ਸਿੰਘ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਫਸਲ ਚੰਗੀ ਤਰ੍ਹਾਂ ਸੁਕਾ ਕੇ ਮੰਡੀਆਂ ਵਿਚ ਲਿਆਂਦੀ ਜਾਵੇ ਤਾਂ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਹਰਸ਼ਾ ਛੀਨਾ ਮੰਡੀ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰ, ਸਮੂਹ ਆੜ੍ਹਤੀਆਂ ਤੋਂ ਇਲਾਵਾ ਮੈਡਮ ਰਵਲੀਨ ਕੌਰ ਸੰਧੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਬੀਰ ਸਿੰਘ ਬੱਗਾ, ਜ਼ਿਲ੍ਹਾ ਸਰਪ੍ਰਸਤ ਅਤੇ ਮੰਡੀ ਭਗਤਾਂਵਾਲਾ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ, ਚੇਅਰਮੈਨ ਰਾਜਵਿੰਦਰ ਸਿੰਘ ਅਟਾਰੀ, ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਸਰਜਾ, ਜੰਡਿਆਲਾ ਪ੍ਰਧਾਨ ਸੁਨੀਲ ਪਾਸੀ ਤੇ ਵੱਡੀ ਗਿਣਤੀ ਵਿਚ ਵੱਖ-ਵੱਖ ਆੜਤੀ ਮੰਡੀਆਂ ਦੇ ਮਜ਼ਦੂਰ ਅਤੇ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਅਜਨਾਲਾ ਨੇੜੇ ਸੱਕੀ ਨਾਲੇ 'ਚੇ ਨੌਜਵਾਨ ਦੀ ਲਾਸ਼ ਮਿਲੀ ਅਗਲੀ ਖ਼ਬਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਚੂੰਘ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।