30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਰਹੱਦੀ ਕਸਬਾ ਅਟਾਰੀ 'ਚ ਸ਼ਰਾਬ ਠੇਕਾ ਅਤੇ ਅਹਾਤੇ ਦਾ ਵਿਰੋਧ, ਅਟਾਰੀ-ਵਾਹਗਾ ਹਾਈਵੇਅ ਜਾਮ <br/>

ਅਜੀਤ ਡੈਸਕ 19-04-2026
ਅਟਾਰੀ, 18 ਅਪ੍ਰੈਲ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਕਸਬਾ ਅਟਾਰੀ ਦੇ ਛੋਟਾ ਬੱਸ ਅੱਡਾ ਨਜ਼ਦੀਕ ਮੁਹੱਲਾ ਪੁਰਾਣੀ ਦਾਣਾ ਮੰਡੀ ਨਜ਼ਦੀਕ ਸ਼ਰਾਬ ਦਾ ਠੇਕਾ ਅਤੇ ਸ਼ਰਾਬ ਪੀਣ ਵਾਲਾ ਅਹਾਤਾ ਖੋਲਿ੍ਹਆ ਗਿਆ ਹੈ, ਜਿਸ ਦਾ ਮੁਹੱਲਾ ਅਤੇ ਕਸਬਾ ਅਟਾਰੀ ਵਾਸੀ ਵਿਰੋਧ ਕਰ ਰਹੇ ਹਨ | ਠੇਕੇਦਾਰਾਂ ਵਲੋਂ ਪਹਿਲਾਂ ਸ਼ਰਾਬ ਦਾ ਠੇਕਾ ਖੋਲ੍ਹਣ ਤੋਂ ਮਨਾਹੀ ਕਰ ਦਿੱਤੀ ਗਈ ਪਰ ਕੁਝ ਦਿਨਾਂ ਬਾਅਦ ਸ਼ਰਾਬ ਦਾ ਠੇਕਾ ਅਤੇ ਅਹਾਤਾ ਫਿਰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ | ਇਸ ਤੋਂ ਬਾਅਦ ਗੁੱਸੇ ਵਿਚ ਆਏ ਮੁਹੱਲਾ ਵਾਸੀਆਂ ਨੇ ਅਟਾਰੀ ਬਾਰਡਰ ਕੁੱਲੀ ਯੂਨੀਅਨ ਦੇ ਪ੍ਰਧਾਨ ਮਾਈਕਲ ਅਤੇ ਕਾਮਰੇਡ ਅਜਮਤ ਮਸੀਹ, ਸਰਪੰਚ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਮੈਂਬਰ ਪੰਚਾਇਤ ਅਟਾਰੀ ਅਤੇ ਕਸਬਾ ਅਟਾਰੀ ਵਾਸੀਆਂ ਨੇ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਅਟਾਰੀ ਬਾਜ਼ਾਰ 'ਚ ਰੋਸ ਪ੍ਰਦਰਸ਼ਨ ਕੀਤਾ | ਉੱਕਤਾਂ ਵਲੋਂ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਅੰਤਰਰਾਸ਼ਟਰੀ ਅਟਾਰੀ ਵਾਹਗਾ ਹਾਈਵੇਅ ਉੱਪਰ ਧਰਨਾ ਦਿੱਤਾ ਗਿਆ | ਪ੍ਰਦਰਸ਼ਨਕਾਰੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ ਗਈ | ਪ੍ਰਧਾਨ ਮਾਈਕਲ ਅਤੇ ਅਜ਼ਮਤ ਮਸੀਹ ਨੇ ਕਿਹਾ ਕਿ ਕਸਬਾ ਅਟਾਰੀ ਵਿਚ ਪਹਿਲਾਂ ਹੀ ਸ਼ਰੇਆਮ ਮਾਰੂ ਨਸ਼ੇ ਵਿਕ ਰਹੇ ਹਨ ਸ਼ਰਾਬ ਦਾ ਠੇਕਾ ਅਹਾਤਾ ਪੁਰਾਣੀ ਦਾਣਾ ਮੰਡੀ ਅਟਾਰੀ ਵਿਚ ਖੋਲ੍ਹ ਦਿੱਤਾ ਗਿਆ ਤਾਂ ਉਨ੍ਹਾਂ ਦੇ ਬੱਚਿਆਂ 'ਤੇ ਬੁਰਾ ਅਸਰ ਪਵੇਗਾ ਅਤੇ ਸ਼ਰਾਬ ਪੀਣ ਦੇ ਆਦੀ ਹੋ ਸਕਦੇ ਹਨ ਇਸ ਕਰਕੇ ਠੇਕਾ ਬੰਦ ਕਰਾ ਕੇ ਹੀ ਸਾਹ ਲਿਆ ਜਾਵੇਗਾ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ | ਮਾਈਕਲ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਧਰਨੇ ਵਾਲੇ ਸਥਾਨ 'ਤੇ ਪਹੁੰਚ ਕੇ ਵਿਸ਼ਵਾਸ ਦਵਾਇਆ ਗਿਆ ਹੈ ਕਿ ਦੋ ਦਿਨ ਦੇ ਅੰਦਰ ਮਸਲਾ ਹੱਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਧਰਨਾ ਉਠਾ ਦਿੱਤਾ ਗਿਆ ਹੈ | ਇਸ ਮੌਕੇ ਭਾਰਤੀ ਕਮਿਊਨਿਸਟ ਦੇ ਆਗੂ ਵੀ ਧਰਨੇ ਵਿਚ ਮੌਜੂਦ ਸਨ |

ਪਿਛਲੀ ਖ਼ਬਰ ਭਗਵੰਤ ਮਾਨ ਦੀਆਂ ਕਿੱਕਲੀਆਂ ਦਾ ਜਵਾਬ ਸੂਬੇ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਸਰਕਾਰ ਬਣਾ ਕੇ ਦੇਣਗੇ :... ਅਗਲੀ ਖ਼ਬਰ ਅੱਠਵੀਂ ਦੇ ਆਏ ਨਤੀਜੇ 'ਚ ਸਟੈਂਡਰਡ ਸਕੂਲ ਦੀਆਂ ਮਾਣਮੱਤੀਆਂ ਪ੍ਰਾਪਤੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।