30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਬਜ਼ੀ ਮੰਡੀ ਵੱਲ੍ਹਾ 'ਚੋਂ ਸਬਜ਼ੀ ਨਾਲ ਭਰੀ ਗੱਡੀ ਚੋਰੀ

ਅਜੀਤ ਡੈਸਕ 19-04-2026
ਨਵਾਂ ਪਿੰਡ, 18 ਅਪ੍ਰੈਲ (ਜਸਪਾਲ ਸਿੰਘ)-ਬੀਤੀ ਰਾਤ ਸਬਜ਼ੀ ਮੰਡੀ ਵੱਲ੍ਹਾ 'ਚੋਂ ਸਬਜ਼ੀ ਨਾਲ ਭਰੀ ਹੋਈ ਗੱਡੀ ਚੋਰੀ ਹੋਣ ਦੀ ਖ਼ਬਰ ਹੈ | ਇਸ ਸੰਬੰਧੀ ਦੀ ਅੰਮਿ੍ਤਸਰ ਵੇਜ਼ੀਟੇਬਲ ਐਂਡ ਫਰੂਟ ਕਮਿਸ਼ਨ ਏਜੰਟਸ ਐਸੋਸੀਏਸ਼ਨ ਸਬਜ਼ੀ ਮੰਡੀ ਵੱਲ੍ਹਾ ਦੇ ਪ੍ਰਧਾਨ ਗੁਰਸੇਵਕ ਸਿੰਘ ਤੇ ਸੁਰਿੰਦਰ ਬਿੰਦਰਾ ਜਨਰਲ ਸਕੱਤਰ ਨੇ 'ਅਜੀਤ' ਵਿਸ਼ੇਸ਼ ਨੂੰ ਦੱਸਿਆ ਕਿ ਮੰਡੀ ਵਿਖੇ ਖੜ੍ਹੀ ਚਿੱਟੇ ਰੰਗ ਦੀ ਬਲੈਰੋ ਗੱਡੀ ਨੰਬਰ ਪੀ.ਬੀ.11 ਏ ਐਕਸ -8617 ਜੋ ਕਿ ਕਰੇਲੇ ਤੇ ਘੀਆ-ਕੱਦੂ ਨਾਲ ਭਰੀ ਹੋਈ ਸੀ, ਨੂੰ ਬੀਤੀ ਰਾਤ 12 ਵਜੇ ਵਜੇ ਅਣਪਛਾਤੇ ਵਿਅਕਤੀਆਂ (ਚੋਰਾਂ) ਵਲੋਂ ਚੋਰੀ ਕਰ ਲਿਆ ਗਿਆ | ਇਸ ਸੰਬੰਧੀ ਉਨ੍ਹਾਂ ਵਲੋਂ ਨਜ਼ਦੀਕੀ ਪੁਲਿਸ ਥਾਣਾ ਵੱਲ੍ਹਾ ਵਿਖੇ ਰਿਪੋਰਟ ਦਰਜ ਕਰਵਾਈ ਗਈ | ਥਾਣਾ ਮੁੱਖੀ ਵਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਚੋਰਾਂ ਦੀਆਂ ਪੈੜ੍ਹਾਂ ਨਾਪ ਕੇ ਜਲਦ ਹੀ ਉਨ੍ਹਾਂ ਨੂੰ ਉਪਰੋਕਤ ਚੋਰੀ ਕੀਤੀ ਗੱਡੀ ਸਮੇਤ ਗਿ੍ਫਤਾਰ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਗੁਰਦੁਆਰਾ ਜਨਮ ਅਸਥਾਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਅੰਮਿ੍ਤ ਸੰਚਾਰ ਦੌਰਾਨ 205 ਪ੍ਰਾਣੀ ਗੁਰੂ ਵਾਲੇ ਬਣੇ ਅਗਲੀ ਖ਼ਬਰ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਪਰਮਾਤਮਾ ਦਾ ਓਟ ਆਸਰਾ ਲੈ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।