26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਗ੍ਰਾਮ ਪੰਚਾਇਤ ਬੇਦਾਦਪੁਰ ਵਲੋਂ ਮਿਡਲ ਸਕੂਲ ਬੇਦਾਦਾਪੁਰ ਦੇ ਕੰਪਿਊਟਰ ਲੈਬ ਦਾ ਉਦਘਾਟਨ <br/>

ਅਜੀਤ ਡੈਸਕ 29-04-2026
ਸਠਿਆਲਾ, 28 ਅਪ੍ਰੈਲ (ਜਗੀਰ ਸਿੰਘ ਸਫਰੀ)-ਗ੍ਰਾਮ ਪੰਚਾਇਤ ਬੇਦਾਦਪੁਰ ਦੇ ਸਰਪੰਚ ਅਜਮੇਰ ਸਿੰਘ ਵਲੋਂ ਸਰਕਾਰੀ ਮਿਡਲ ਸਕੂਲ ਬੇਦਾਦਾਪੁਰ ਦੇ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ ਗਿਆ | ਇਸ ਬਾਰੇ ਮੁੱਖ ਅਧਿਆਪਕਾ ਤੇ ਲੈਕ: ਨਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਿਹੇ ਸਿੱਖਿਆ ਕ੍ਰਾਂਤੀ ਤਹਿਤ, ਸਕੂਲਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਵੱਖ-ਵੱਖ ਦਿਸ਼ਾਵਾਂ ਵਿਚ ਕੰਮ ਕੀਤਾ ਜਾ ਰਿਹਾ ਹੈ | ਜਿਸ ਦੇ ਤਹਿਤ ਸਰਕਾਰੀ ਮਿਡਲ ਸਕੂਲ ਬੇਦਾਦਪੁਰ ਵਿਖੇ ਕੰਪਿਊਟਰ ਲੈਬ ਵਾਸਤੇ ਨਵੇਂ ਕੰਪਿਊਟਰ ਭੇਜੇ ਗਏ ਸਨ, ਜਿਸ ਦਾ ਉਦਘਾਟਨ ਅਜਮੇਰ ਸਿੰਘ ਸਰਪੰਚ (ਆਮ ਆਦਮੀ ਪਾਰਟੀ) ਬੇਦਾਦਪੁਰ ਵਲੋਂ ਕੀਤਾ ਗਿਆ, ਤੇ ਉਦਘਾਟਨ ਮੌਕੇ ਕਲਸਟਰ ਸਕੂਲ ਤੋਂ ਨਰਿੰਦਰ ਕੁਮਾਰ ਧੀਰ ਵੀ ਹਾਜ਼ਰ ਹੋਏ ਸਨ | ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਰਹਿੰਦੇ ਹਨ | ਇਸ ਮੌਕੇ 'ਤੇ ਇੰਚਾਰਜ ਮੈਡਮ ਕਿਰਨ ਸ਼ਰਮਾ ਹਰੇਕ ਵਿਦਿਆਰਥੀ ਨੂੰ ਪਾਣੀ ਪੀਣ ਲਈ ਬੋਤਲ ਤੇ ਪੈੱਨ ਦਿੱਤੇ ਗਏ | ਇਸ ਮੌਕੇ ਸਕੂਲ ਇੰਚਾਰਜ ਮੈਡਮ ਕਿਰਨ ਸੁਰਮਾ, ਮੈਡਮ ਸਾਕਸ਼ੀ ਸ਼ਰਮਾ , ਮੈਡਮ ਕਵਿਤਾ, ਮੈਡਮ ਹਰਪ੍ਰੀਤ ਆਦਿ ਹਾਜ਼ਰ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਤਹਿਸੀਲ ਵਿਖੇ ਨੰਬਰਦਾਰਾ ਯੂਨੀਅਨ ਵਲੋਂ ਰੋਸ ਮੀਟਿੰਗ <br/> ਅਗਲੀ ਖ਼ਬਰ ਸਿੱਖ ਮਿਸ਼ਨਰੀ ਕਾਲਜ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਖਾਨਪੁਰ ਦੇ ਬੱਚਿਆਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।