ਨਵਾਂ ਪਿੰਡ, 29 ਅਪ੍ਰੈਲ (ਜਸਪਾਲ ਸਿੰਘ)-ਧਰਮ ਪ੍ਰਚਾਰ ਕਮੇਟੀ, ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ, ਅੰਮਿ੍ਤਸਰ ਵਲੋਂ ਕਰਵਾਏ ਗਏ ਜ਼ੋਨ ਪੱਧਰ 'ਤੇ ਸੁੰਦਰ ਦਸਤਾਰ ਸਜਾਉਣ ਮੁਕਾਬਲੇ 'ਚ ਸੋਸਾਇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸ਼੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਰਸੂਲਪੁਰ ਕਲਾਂ ਦੇ ਵਿਦਿਆਰਥੀ ਨੇ ਦੂਜਾ ਸਥਾਨ ਹਾਸਿਲ ਕੀਤਾ | ਇਸ ਸੰਬੰਧੀ ਪਿ੍ੰ. ਮਨਿੰਦਰ ਕੌਰ ਨੇ 'ਅਜੀਤ' ਵਿਸ਼ੇਸ਼ ਨੂੰ ਦੱਸਿਆ ਕਿ ਸੋਸਾਇਟੀ ਵਲੋਂ ਅਜਨਾਲਾ ਬ੍ਰਾਂਚ 'ਚ ਕਰਵਾਏ ਗਏ ਇਸ ਮੁਕਾਬਲੇ 'ਚ ਸਕੂਲ ਦੇ 10 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ 'ਚੋਂ ਚਾਰ ਵਿਦਿਆਰਥੀ ਜਸਕੀਰਤ ਸਿੰਘ 11ਵੀਂ, ਰਣਜੋਤ ਸਿੰਘ 10ਵੀਂ, ਗੁਰਸ਼ਾਨ ਸਿੰਘ 8ਵੀਂ ਅਤੇ ਜਸਕਰਨ ਸਿੰਘ 7ਵੀਂ ਜਮਾਤ ਆਖਰੀ ਮੁਕਾਬਲੇ ਲਈ ਚੁਣੇ ਗਏ | ਕੱਲ ਜੀ. ਟੀ. ਰੋਡ, ਅੰਮਿ੍ਤਸਰ ਸਕੂਲ 'ਚ ਹੋਏ ਖਿਤਾਬੀ ਤੇ ਆਖਰੀ ਮੁਕਾਬਲੇ 'ਚ ਸਕੂਲ ਦੇ ਹੋਣਹਾਰ ਵਿਦਿਆਰਥੀ ਜਸਕੀਰਤ ਸਿੰਘ ਨੇ ਜ਼ੋਨ ਪੱਧਰ 'ਤੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਜੋ ਕਿ ਉਨ੍ਹਾਂ ਤੇ ਸਕੂਲ ਲਈ ਵੱਡੇ ਮਾਣ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਦੀਵਾਨ ਦੀ ਸਮੂਹ ਮੈਨੇਜਮੈਂਟ ਕਮੇਟੀ ਵਲੋਂ ਸਕੂਲ ਦੇ ਸਮੂਹ ਪ੍ਰਤੀਭਾਗੀਆਂ ਤੇ ਜਸਕੀਰਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦੀਵਾਨ ਪ੍ਰਬੰਧਕ ਕਮੇਟੀ ਵਲੋਂ ਸਕੂਲ ਦੀ ਇਸ ਅਸਧਾਰਨ ਉਪਲੱਬਧੀ ਲਈ ਸਕੂਲ ਮੈਂਬਰ ਇੰਚਾਰਜ ਸੁਖਦੇਵ ਸਿੰਘ ਮੱਤੇਵਾਲ, ਭੁਪਿੰਦਰ ਸਿੰਘ ਸੇਠੀ, ਰੁਪਿੰਦਰ ਸਿੰਘ ਭਾਟੀਆ, ਨਿਰਮਲ ਸਿੰਘ, ਸਮੂਹ ਸਕੂਲ ਸਟਾਫ, ਵਿਦਿਆਰਥੀ ਜਸਕੀਰਤ ਸਿੰਘ, ਸਮੂਹ ਪ੍ਰਤੀਭਾਗੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਵਾਈਸ ਪਿ੍ੰ. ਮਨਪ੍ਰੀਤ ਕੌਰ ਆਦਿ ਹਾਜ਼ਰ ਸਨ |