27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਕੱਟੜ ਇਮਾਨਦਾਰ ਆਮ ਆਦਮੀ ਪਾਰਟੀ ਦਾ ਭਿ੍ਸ਼ਟ ਚਿਹਰਾ ਹੋਇਆ ਬੇਨਕਾਬ-ਮਜੀਠੀਆ <br/>

ਡੇਰਾ ਬਾਬਾ ਭਾਈ ਸਾਲ੍ਹੋ ਜੀ ਮਜੀਠਾ ਵਿਖੇ ਅਕਾਲੀ ਵਰਕਰਾਂ ਨਾਲ ਇਕੱਤਰਤਾ ਦੌਰਾਨ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨਾਲ ਵਿਧਾਇਕ ਗਨੀਵ ਕੌਰ ਮਜੀਠੀਆ, ਬਾਬਾ ਗੁਰਪਿੰਦਰ ਸਿੰਘ, ਜਥੇਦਾਰ ਸੰਤੋਖ ਸਿੰਘ ਸਮਰਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਤਰੁਨ ਅਬਰੋਲ, ਪਿ੍ੰਸ ਨਈਅਰ, ਦਿਲਬਾਗ ਸਿੰਘ ਗਿੱਲ ਤੇ ਹੋਰ | ਤਸਵੀਰ : ਮਨਿੰਦਰ ਸਿੰਘ ਸੋਖੀ <br/> 11-05-2026
ਮਜੀਠਾ, 10 ਮਈ (ਮਨਿੰਦਰ ਸਿੰਘ ਸੋਖੀ)-ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਦਾ ਚਿਹਰਾ ਹੁਣ ਬੇਨਕਾਬ ਹੋ ਚੁੱਕਾ ਹੈ | ਪਿਛਲੇ ਦਿਨੀਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਆਮ ਆਦਮੀ ਪਾਰਟੀ ਦੇ ਉਚ ਅਹੁਦਿਆਂ ਤੇ ਬਿਰਾਜਮਾਨ ਆਗੂਆਂ ਦੇ ਘਰਾਂ 'ਤੇ ਹੋਈ ਛਾਪੇਮਾਰੀ ਦੌਰਾਨ ਹੋਏ ਹੈਰਾਨੀਜਨਕ ਖੁਲਾਸਿਆਂ ਨੇ ਆਮ ਆਦਮੀ ਪਾਰਟੀ ਦਾ ਇਮਾਨਦਾਰੀ ਹੇਠ ਲੁਕਿਆ ਚਿਹਰਾ ਪੂਰਾ ਤਰ੍ਹਾਂ ਨੰਗਾ ਕਰ ਦਿੱਤਾ ਹੈ | ਇਹ ਪ੍ਰਗਟਾਵਾ ਸਾਬਕਾ ਮੰਤਰੀ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਡੇਰਾ ਬਾਬਾ ਭਾਈ ਸਾਲ੍ਹੋ ਜੀ ਮਜੀਠਾ ਵਿਖੇ ਆਪਣੀ ਪਤਨੀ ਵਿਧਾਇਕਾ ਗਨੀਵ ਕੌਰ ਮਜੀਠੀਆ ਸਮੇਤ ਨਤਮਸਤਕ ਹੋਣ ਤੋਂ ਬਾਅਦ ਸ਼ਹਿਰ ਦੇ ਪਤਵੰਤਿਆਂ ਨਾਲ ਨਗਰ ਕੌਂਸਲ ਚੋਣਾਂ ਸੰਬੰਧੀ ਵਿਚਾਰ ਚਰਚਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਮਜੀਠੀਆ ਨੇ ਕਿਹਾ ਜਦੋਂ ਪੰਜਾਬ ਦੀ ਮਾਨ ਸਰਕਾਰ ਨੇ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਵਿਜੀਲੈਂਸ ਕਾਰਵਾਈ ਕਰਾਉਣੀ ਹੁੰਦੀ ਹੈ ਤਾਂ ਉਸ ਨੂੰ ਸਰਕਾਰ ਦੀ ਮੈਰਿਟ ਦੇ ਆਧਾਰ 'ਤੇ ਕਾਰਵਾਈ ਕਿਹਾ ਜਾਂਦਾ ਹੈ ਅਤੇ ਜਦੋਂ ਈ. ਡੀ. ਵਲੋਂ ਆਮ ਆਦਮੀ ਪਾਰਟੀ ਦੇ ਭਿ੍ਸ਼ਟ ਆਗੂਆਂ ਦੇ ਖ਼ਿਲਾਫ਼ ਕਾਰਵਾਈ ਹੁੰਦੀ ਹੈ ਤਾਂ ਉਸ ਨੂੰ ਸਿਆਸੀ ਬਦਲਾਖੋਰੀ ਕਹਿ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਹੋ ਹੱਲਾ ਕਰਦੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਭਿ੍ਸ਼ਟਾਚਾਰ ਦੀ ਮਿਸਾਲ ਇਨ੍ਹਾਂ ਦੇ ਆਗੂਆਂ ਦੇ ਘਰਾਂ ਵਿਚੋਂ ਨੋਟਾਂ ਨਾਲ ਭਰੇ ਬੈਗ ਛੱਤ ਤੋਂ ਹੇਠਾਂ ਸੁੱਟ ਕੇ ਸੜਕ 'ਤੇ ਖਿਲਰਨ ਤੋਂ ਮਿਲਦੀ ਹੈ | ਮਜੀਠੀਆ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਵਿਚ ਸੱਤਾਧਾਰੀ ਪਾਰਟੀ ਨੂੰ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ ਕਾਨੂੰਨ ਅਨੁਸਾਰ ਪਾਰਦਰਸ਼ੀ ਢੰਗ ਨਾਲ ਵੋਟਾਂ ਤੋਂ ਬਾਅਦ ਸ਼ਹਿਰ ਦੇ ਵੋਟਰਾਂ ਵਲੋਂ ਇਨ੍ਹਾਂ ਦੀਆਂ ਵਧੀਕੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ | ਇਸ ਮੌਕੇ ਬਾਬਾ ਗੁਰਪਿੰਦਰ ਸਿੰਘ ਮੁਖੀ ਡੇਰਾ ਬਾਬਾ ਭਾਈ ਸਾਲ੍ਹੋ ਜੀ, ਜਥੇਦਾਰ ਸੰਤੋਖ ਸਿੰਘ ਸਮਰਾ, ਸੁਰਜੀਤ ਸਿੰਘ ਭਿੱਟੇਵੱਡ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਤਰੁਨ ਕੁਮਾਰ ਅਬਰੋਲ, ਸੀਨੀਅਰ ਮੀਤ ਪ੍ਰਧਾਨ ਪਿ੍ੰਸ ਨਈਅਰ, ਦਿਲਬਾਗ ਸਿੰਘ ਗਿੱਲ, ਦੁਰਗਾ ਦਾਸ, ਬਿੱਲਾ ਸ਼ਾਹ ਆੜ੍ਹਤੀਆ, ਅਜੈ ਕੁਮਾਰ ਚੋਪੜਾ, ਬਾਬਾ ਕੁਲਦੀਪ ਸਿੰਘ, ਬਾਬਾ ਸ਼ਿਵਦਿਆਲ ਸਿੰਘ, ਬੱਬੀ ਭੰਗਵਾਂ, ਅਮਰਬੀਰ ਸਿੰਘ, ਬਾਪੂ ਜੈਲ ਸਿੰਘ ਗੁਪਾਲਪੁਰਾ, ਗਾਂਧੀ ਨਿੱਬਰਵਿੰਡ, ਪਿ੍ੰਸੀਪਲ ਦਲਜੀਤ ਕੁਮਾਰ, ਨਰੇਸ਼ ਕੁਮਾਰ, ਉਂਕਾਰ ਸਿੰਘ ਗਿੱਲ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਕਾਲਾ ਸਿੰਘ, ਹਰਦੀਪ ਸਿੰਘ ਸ਼ਾਹ, ਸੋਨੂੰ ਸ਼ਾਹ ਮਜੀਠਾ, ਬਾਬਾ ਮੁਖਤਾਰ ਸਿੰਘ, ਜਰਨੈਲ ਸਿੰਘ, ਡਾ: ਭੂਪੀ, ਚਰਨਜੀਤ ਸਿੰਘ ਗੋਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਧਾਲੀਵਾਲ ਵਲੋਂ ਇਸਾਈ ਭਾਈਚਾਰੇ ਨੂੰ ਮਿ੍ਤਕ ਦੇਹ ਸੰਭਾਲ ਲਈ ਆਪਣੀ ਤਨਖਾਹ 'ਚੋਂ ਕੈਂਡੀ ਦਿੱਤੀ <br/> ਅਗਲੀ ਖ਼ਬਰ ਪੱਛਮੀ ਬੰਗਾਲ ਸਮੇਤ 3 ਰਾਜਾਂ 'ਚ ਭਾਜਪਾ ਦੀ ਜਿੱਤ ਪ੍ਰਧਾਨ ਮੰਤਰੀ ਮੋਦੀ ਦੀ ਦੇਸ਼ ਪ੍ਰਤੀ ਸਮਰਪਿਤ ਨੀਤੀਆਂ ਦੀ ਜਿੱਤ-ਬਾਊ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।