20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਈ.ਟੀ.ਓ. ਵਲੋਂ ਪਿੰਡ ਵਡਾਲੀ ਦੇ ਵਿਕਾਸ ਕਾਰਜ ਕਰਵਾਉਣ ਲਈ ਧੰਨਵਾਦ <br/>

ਅਜੀਤ ਡੈਸਕ 13-05-2026
ਜੰਡਿਆਲਾ ਗੁਰੂ, 12 ਮਈ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਹਲਕੇ ਦੇ ਵਿਧਾਇਕ ਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਜੰਡਿਆਲਾ ਗੁਰੂ ਦੇ ਪਿੰਡ ਵਡਾਲੀ ਡੋਗਰਾਂ ਦੇ ਵਿਕਾਸ ਕਾਰਜ ਕਰਵਾਉਣ ਲਈ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੋਸਾਇਟੀ ਪਿੰਡ ਵਡਾਲੀ ਡੋਗਰਾਂ ਤੇ ਸਰਪੰਚ ਵਲੋਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਪਿੰਡ ਵਡਾਲੀ ਡੋਗਰਾਂ ਦੇ ਸਰਪੰਚ ਸੰਦੀਪ ਸਿੰਘ ਮੌਜੀ, ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਪਿੰਡ ਵਡਾਲੀ ਡੋਗਰਾਂ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਸਿੰਘ ਸੰਧੂ, ਜਸਬੀਰ ਸਿੰਘ, ਜੋਬਨਬੀਰ ਸਿੰਘ ਵਡਾਲੀ, ਮੇਜਰ ਸਿੰਘ, ਸਲਾਹਕਾਰ ਹੀਰਾ ਸਿੰਘ, ਅਰਸ਼ਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਉਨ੍ਹਾਂ ਦੇ ਪਿੰਡ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਤੇ ਨਵੀਂ ਬਣ ਰਹੀ ਸੜਕ ਦਾ ਮੁਆਇਨਾ ਵੀ ਕੀਤਾ | ਉਨ੍ਹਾਂ ਕਿਹਾ ਕਿ ਪਿੰਡ ਵਡਾਲੀ ਡੋਗਰਾਂ ਵਿਚ ਮੇਨ ਸੜਕ ਨੂੰ ਡਬਲ ਕੀਤਾ ਜੋ ਹੁਣ ਅਮਰਕੋਟ-ਦੇਵੀਦਾਸਪੁਰਾ ਹੁੰਦੀ ਹੋਈ ਗਹਿਰੀ ਮੰਡੀ ਜਾਂਦੀ ਹੈ | ਇਨ੍ਹਾਂ ਤੋਂ ਇਲਾਵਾ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਸੰਵਾਰਿਆ ਤੇ ਬਣਾਇਆ ਤੇ ਪਿੰਡ ਵਡਾਲੀ ਡੋਗਰਾਂ ਦੇ ਨਾਲ ਲੱਗਦੇ ਪਿੰਡ ਰੱਖ ਮਾਨਾਵਾਲਾ, ਤਲਵੰਡੀ ਡੋਗਰਾਂ ਤੇ ਵਡਾਲੀ ਡੋਗਰਾਂ ਦੀਆਂ ਸੜਕਾਂ ਨੂੰ ਬਣਾ ਕੇ ਪਿੰਡ ਵਾਸੀਆਂ ਦੀਆਂ ਲਮਕਦੀਆਂ ਮੰਗਾਂ ਨੂੰ ਹੱਲ ਕੀਤਾ ਹੈ | ਉਪਰੋਕਤ ਆਗੂਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਉਨ੍ਹਾਂ ਦੇ ਪਿੰਡਾਂ ਵਿਚ ਕਿਸੇ ਮੰਤਰੀ ਨੇ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਹਨ |

ਪਿਛਲੀ ਖ਼ਬਰ ਪੁਲਿਸ ਵਲੋਂ ਨਾਜਾਇਜ਼ ਪਿਸਤੌਲ ਸਮੇਤ 2 ਕਾਬੂ <br/> ਅਗਲੀ ਖ਼ਬਰ ਕਾਂਗਰਸ ਦਾ ਜ਼ਿਲ੍ਹਾ ਜਨਰਲ ਸਕੱਤਰ ਤੇ ਸਾਬਕਾ ਕੌਂਸਲਰ ਹੈਪੀ 'ਆਪ' 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।