21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸ੍ਰੀ ਹੇਮਕੁੰਟ ਸਾਹਿਬ ਦੇ ਰਸਤਿਆਂ 'ਚ ਲੰਗਰ ਲਗਾਉਣ ਲਈ ਸੇਵਾਦਾਰਾਂ ਦਾ ਜਥਾ 23 ਨੂੰ ਹੋਵੇਗਾ ਰਵਾਨਾ <br/>

ਅਜੀਤ ਡੈਸਕ 13-05-2026
ਅਜਨਾਲਾ, 12 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਤਪ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਜਾਣ ਵਾਲੇ ਸ਼ਰਧਾਲੂਆਂ ਲਈ ਸ੍ਰੀ ਹੇਮਕੁੰਟ ਸਾਹਿਬ ਲੰਗਰ ਸੇਵਾ ਸੁਸਾਇਟੀ ਅਜਨਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ 13ਵਾਂ ਲੰਗਰ ਰਿਸ਼ੀਕੇਸ਼ ਤੋਂ 180 ਕਿੱਲੋਮੀਟਰ ਅੱਗੇ ਪਿੱਪਲਕੋਟੀ ਵਿਖੇ ਲਗਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ | ਇਹ ਜਾਣਕਾਰੀ ਅੱਜ ਸੁਸਾਇਟੀ ਦੇ ਸੀਨੀਅਰ ਆਗੂ ਸਰਵਣ ਸਿੰਘ ਨੇਪਾਲ ਅਤੇ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਲੰਗਰ ਸੇਵਾ ਲਈ ਰਸਦਾਂ ਅਤੇ ਸੇਵਾਦਾਰਾਂ ਦਾ ਪਹਿਲਾ ਜਥਾ 23 ਮਈ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ ਭੱਖਾ ਤਾਰਾ ਸਿੰਘ ਤੋਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਵੇਗਾ | ਉਨ•ਾਂ ਦੱਸਿਆ ਕਿ ਲੰਗਰ ਸੇਵਾ ਲਈ ਤਿੰਨ ਜਥਿਆਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ | ਪਹਿਲੇ ਜਥੇ ਦੀ ਅਗਵਾਈ ਸਰਵਣ ਸਿੰਘ ਨੇਪਾਲ ਕਰਨਗੇ, ਜਦਕਿ ਬਾਕੀ ਦੋ ਜਥਿਆਂ ਦੀ ਅਗਵਾਈ ਬਾਬਾ ਮਹਿੰਦਰ ਸਿੰਘ ਸੂਰੇਪੁਰ ਕਰਨਗੇ | ਇਸ ਮੌਕੇ ਖ਼ਜ਼ਾਨਚੀ ਵਿਜੈ ਕੁਮਾਰ ਅਰੋੜਾ, ਬਾਬਾ ਮਹਿੰਦਰ ਸਿੰਘ ਸੂਰੇਪੁਰ, ਪਰਮਜੀਤ ਸਿੰਘ ਪੰਮਾ, ਤਜਿੰਦਰ ਸਿੰਘ ਸੋਨੂੰ, ਜਸਬੀਰ ਸਿੰਘ ਢਿੱਲੋਂ, ਸ਼ਿਵਦੀਪ ਸਿੰਘ ਚਾਹਲ, ਅਜਮੇਰ ਸਿੰਘ ਰੰਧਾਵਾ ਦੁਬਈ ਵਾਲੇ, ਪਵਿੱਤਰ ਸਿੰਘ ਫੈਂਸੀ, ਡਾ. ਦਲਬੀਰ ਸਿੰਘ, ਬਾਬਾ ਲਾਡੀ, ਬਾਬਾ ਰੇਸ਼ਮ ਸਿੰਘ ਅਤੇ ਬਾਬਾ ਸੁੱਖਾ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜੀ.ਆਰ.ਡੀ. ਕਾਨਵੈਂਟ ਸਕੂਲ ਅਜਨਾਲਾ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਪਾਠੀ ਤੇ ਗ੍ਰੰਥੀ ਸਿੰਘਾਂ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।