18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੰਤ ਸਰ ਪਬਲਿਕ ਸਕੂਲ ਬੁਤਾਲਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

ਅਜੀਤ ਡੈਸਕ 15-05-2026
ਬਾਬਾ ਬਕਾਲਾ ਸਾਹਿਬ, 14 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਸੰਤ ਸਰ ਪਬਲਿਕ ਸਕੂਲ ਬੁਤਾਲਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਨਤੀਜੇ ਵਿਚ ਸਭ ਤੋਂ ਵੱਧ ਚਰਚਾ ਦਾ ਕੇਂਦਰ ਰਹੀ ਵਿਦਿਆਰਥਣ ਜਸ਼ਨਪ੍ਰੀਤ ਕੌਰ (ਸਠਿਆਲਾ), ਜਿਸ ਨੇ ਕਮਰਸ ਸਟਰੀਮ ਵਿਚੋਂ 95% ਅੰਕ ਹਾਸਿਲ ਕਰਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਜਸ਼ਨਪ੍ਰੀਤ ਕੌਰ ਦੀ ਇਸ ਵਿਲੱਖਣ ਪ੍ਰਾਪਤੀ ਨੇ ਨਾ ਸਿਰਫ਼ ਉਸਦੇ ਮਾਤਾ-ਪਿਤਾ ਦਾ ਸਿਰ ਮਾਣ ਨਾਲ ਉੱਚਾ ਕੀਤਾ, ਸਗੋਂ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਬਣੀ | ਇਸ ਤੋਂ ਇਲਾਵਾ ਸਾਇੰਸ ਸਟਰੀਮ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ 78% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਿਲ ਕੀਤਾ, ਜਦਕਿ ਕਮਰਸ ਸਟਰੀਮ ਦੀ ਜਸ਼ਨਪ੍ਰੀਤ ਕੌਰ (ਖਾਨਪੁਰ) ਨੇ 77% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਸਿਮਰਨਪ੍ਰੀਤ ਕੌਰ ਨੇ ਪੰਜਾਬੀ ਵਿਚੋਂ 99 ਅਤੇ ਅੰਗਰੇਜ਼ੀ ਵਿਚੋਂ 94 ਅੰਕ ਪ੍ਰਾਪਤ ਕੀਤੇ | ਹੋਰ ਵਿਦਿਆਰਥੀਆਂ ਵਿਚ ਜੈਸਮੀਨ ਕੌਰ ਨੇ ਪੰਜਾਬੀ ਵਿਚੋਂ 99 ਅਤੇ ਅੰਗਰੇਜ਼ੀ ਵਿਚੋਂ 90, ਗੁਰਵੀਨ ਕੌਰ ਨੇ ਪੰਜਾਬੀ ਵਿਚੋਂ 99 ਅਤੇ ਅੰਗਰੇਜ਼ੀ ਵਿਚੋਂ 90, ਨਵਪ੍ਰੀਤ ਕੌਰ ਨੇ ਪੰਜਾਬੀ ਵਿਚੋਂ 98 ਅਤੇ ਅੰਗਰੇਜ਼ੀ ਵਿਚੋਂ 97, ਤਰਨਪ੍ਰੀਤ ਕੌਰ ਨੇ ਪੰਜਾਬੀ ਵਿਚੋਂ 97, ਮੁਸਕਾਨਪ੍ਰੀਤ ਕੌਰ ਨੇ ਪੰਜਾਬੀ ਵਿਚੋਂ 95 ਅਤੇ ਅੰਗਰੇਜ਼ੀ ਵਿਚੋਂ 90, ਜਦਕਿ ਪਰਦੀਪ ਕੌਰ ਨੇ ਪੰਜਾਬੀ ਵਿਚੋਂ 92 ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਦੇ ਡਾਇਰੈਕਟਰ ਪਿ੍ੰਸੀਪਲ ਨਗੀਨ ਸਿੰਘ ਬੱਲ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਕਾਮਯਾਬੀ ਉਨ੍ਹਾਂ ਦੀ ਕੜੀ ਮਿਹਨਤ, ਅਧਿਆਪਕਾਂ ਦੀ ਤਨਦੇਹੀ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਉਨ੍ਹਾਂ ਨੇ ਬੱਚਿਆਂ ਨੂੰ ਹੋਰ ਮਿਹਨਤ ਤੇ ਉੱਚੇ ਲਕਸ਼ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ |


ਸੰਤ ਸਰ ਪਬਲਿਕ ਸਕੂਲ ਬੁਤਾਲਾ ਦੇ ਬਾਰ੍ਹਵੀਂ ਜਮਾਤ ਦੇ ਨਤੀਜੇ ਦੌਰਾਨ ਜਸ਼ਨਪ੍ਰੀਤ ਕੌਰ (ਸਠਿਆਲਾ), ਸਿਮਰਨਪ੍ਰੀਤ ਕੌਰ ਤੇ ਜਸ਼ਨਪ੍ਰੀਤ ਕੌਰ (ਖਾਨਪੁਰ) ਨੇ ਕਰਮਵਾਰ ਪਹਿਲਾ, ਦੂੁਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ


ਪਿਛਲੀ ਖ਼ਬਰ ਗ੍ਰੇਟ ਇੰਡੀਆ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਸੈਕਰਡ ਲਾਈਟ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।