ਅਟਾਰੀ, (ਅੰਮਿ੍ਤਸਰ) 15 ਮਈ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਪੁਲਿਸ ਥਾਣਾ ਘਰਿੰਡਾ ਨਜ਼ਦੀਕ ਵੱਸੇ ਪਿੰਡ ਘਰਿੰਡੀ ਵਿਖੇ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਦਾ ਸਮਾਚਾਰ ਹੈ | ਦੁਕਾਨਦਾਰ ਰਸਾਲ ਸਿੰਘ ਪੁੱਤਰ ਨਿਰਮਲ ਸਿੰਘ ਘਰਿੰਡੀ ਨੇ ਗੱਲਬਾਤ ਕਰਦੇ ਦੱਸਿਆ ਕਿ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਦੁਕਾਨ ਨੂੰ ਅੱਗ ਲੱਗ ਗਈ | ਅੱਗ ਲੱਗਣ ਸਮੇਂ ਉਹ ਦੁਕਾਨ ਵਿਚ ਮੌਜੂਦ ਸੀ | ਉਸ ਨੇ ਭੱਜ ਕੇ ਜਾਨ ਬਚਾਈ ਨਹੀਂ ਤਾਂ ਅੱਗ ਦੀਆਂ ਲਪਟਾਂ ਉਸਨੂੰ ਵੀ ਲਪੇਟ ਵਿਚ ਲੈ ਲੈਂਦੀਆਂ | ਦੁਕਾਨ ਵਿਚ ਲੱਕੜ ਦੇ ਬਾਕਸ ਲੱਗੇ ਸਨ | ਲੱਕੜ ਨੂੰ ਅੱਗ ਲੱਗਣ ਕਾਰਨ ਦੋ ਕੈਂਡੀਆਂ, ਏਅਰ ਕੰਡੀਸ਼ਨ, ਫਰਿਜ ਦੁਕਾਨ ਵਿਚ ਕਰਿਆਨੇ ਦਾ ਸਾਮਾਨ, ਕਰੀਬ 60 ਹਜ਼ਾਰ ਰੁਪਏ ਨਕਦੀ ਅਤੇ ਜ਼ਰੂਰੀ ਕਾਗਜ਼ ਪੱਤਰ ਸੜ ਕੇ ਸਵਾਹ ਹੋ ਗਿਆ | ਫਾਇਰ ਬਿ੍ਗੇਡ ਗੱਡੀ ਪਹੁੰਚਣ ਤੋਂ ਪਹਿਲਾਂ ਹੀ ਸਮਾਜ ਸੇਵਕ ਪਰਮਜੀਤ ਸਿੰਘ ਅਤੇ ਪਿੰਡ ਵਾਸੀਆਂ ਵਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ |