28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਨਗਰ ਕੌਂਸਲ ਰਮਦਾਸ ਦੀਆਂ 11 ਵਾਰਡਾਂ 'ਤੇ ਹੀ 'ਆਪ' ਦੇ ਉਮੀਦਵਾਰ ਇਤਿਹਾਸਿਕ ਜਿੱਤ ਪ੍ਰਾਪਤ ਕਰਨਗੇ-ਐਡ. ਅਮਨਦੀਪ <br/>

24-05-2026
ਰਮਦਾਸ, 23 ਮਈ (ਜਸਵੰਤ ਸਿੰਘ ਵਾਹਲਾ)-ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਨੂੰ ਹ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੇ ਵਰਕਰਾਂ ਨਾਲ ਇਤਿਹਾਸਿਕ ਕਸਬੇ ਰਮਦਾਸ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਾਂ 'ਤੇ ਜਾ ਕੇ ਦੁਕਾਨਦਾਰਾਂ ਕੋਲੋਂ ਆਪ ਦੇ ਉਮੀਦਵਾਰਾਂ ਦੇ ਹੱਕ 'ਚ ਵੋਟਾਂ ਪਾਉਣ ਲਈ ਲਾਮਬੰਦ ਕੀਤਾ | ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੇ ਕਿਹਾ ਕਿ ਰਮਦਾਸ ਦੇ ਸੂਝਵਾਨ ਵੋਟਰਾਂ ਨੇ ਰਿਵਾਇਤੀ ਪਾਰਟੀਆਂ ਨੂੰ ਪਹਿਲਾਂ ਕਈ ਵਾਰ ਵੋਟਾਂ ਪਾ ਕੇ ਵੇਖ ਲਿਆ ਹੈ ਪਰ ਉਹ ਹੁਣ 'ਆਪ' ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾਉਣਗੇ ਤੇ 'ਆਪ' ਦੇ ਉਮੀਦਵਾਰ ਇਤਿਹਾਸਿਕ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਚੇਅਰਮੈਨ ਪਿ੍ਥਵੀਪਾਲ ਸਿੰਘ ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸਾਬੀ, ਸਾਬਕਾ ਸਰਪੰਚ ਕਾਬਲ ਸਿੰਘ ਪਸ਼ੀਆ, ਸਰਪੰਚ ਰਾਜਵਿੰਦਰ ਸਿੰਘ, ਅਮਰੀਕ ਸਿੰਘ ਢਿੱਲੋਂ, ਗੌਰਵ ਭੰਡਾਰੀ, ਸਰਪੰਚ ਸੰਤੋਖ ਸਿੰਘ, ਮਾ: ਦਲਬੀਰ ਸਿੰਘ ਸਹਿਜਾਦਾ, ਸੰਮਤੀ ਮੈਂਬਰ ਜਗਦੀਸ਼ ਦਵਿੰਦਰ ਕੌਰ, ਰਮਨਦੀਪ ਕੌਰ ਖਹਿਰਾ, ਕੰਵਲਜੀਤ ਕੌਰ, ਕੋਆਰਡੀਨੇਟਰ ਗੁਰਪ੍ਰੀਤ ਕੌਰ, ਬਲਾਕ ਪ੍ਰਧਾਨ ਰਮਦਾਸ ਪੂਜਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਰਮਦਾਸ ਦੇ 11 ਵਾਰਡਾਂ 'ਤੇ ਹੀ ਭਾਜਪਾ ਦੇ ਉਮੀਦਵਾਰ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ-ਬੋਨੀ ਅਜਨਾਲਾ <br/> ਅਗਲੀ ਖ਼ਬਰ ਨਗਰ ਕੌਂਸਲ ਰਮਦਾਸ ਦੇ ਵਾਰਡ ਨੰ: 4 ਤੇ 5 'ਚ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਡੋਰ ਟੂ ਡੋਰ ਹਰਪ੍ਰਤਾਪ ਅਜਨਾਲਾ ਨੇ ਵੋਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।