23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਗਰ ਕੌਂਸਲ ਚੋਣਾਂ ਦੌਰਾਨ ਪੋਲਿੰਗ ਸਟਾਫ਼ ਪੋਲਿੰਗ ਸਟੇਸ਼ਨਾਂ 'ਤੇ ਪੁੱਜਿਆ <br/>

ਨਗਰ ਕੌਂ ਸਲ ਚੋਣਾਂ ਦੌਰਾਨ ਬੂਥ ਨੰਬਰ-5 'ਤੇ ਪੁੱਜਿਆ ਪੋਲਿੰਗ ਸਟਾਫ਼ ਤੇ ਬੂਥ 'ਤੇ ਸੁਰੱਖਿਆ ਪ੍ਰਬੰਧਾਂ ਵਿਚ ਜੁਟੀ ਪੰਜਾਬ ਪੁਲਿਸ | ਤਸਵੀਰਾਂ : ਮਨਿੰਦਰ ਸਿੰਘ ਸੋਖੀ <br/> 26-05-2026
ਮਜੀਠਾ, 25 ਮਈ (ਮਨਿੰਦਰ ਸਿੰਘ ਸੋਖੀ)-ਕੱਲ੍ਹ ਹੋਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾ ਵਾਸਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਪੋਲਿੰਗ ਬੂਥ ਤੇ ਪੋਲਿੰਗ ਸਟਾਫ ਪੁੱਜ ਗਏ ਹਨ, ਵੱਖ-ਵੱਖ ਪੋਲਿੰਗ ਸਟੇਸ਼ਨਾਂ 'ਤੇ ਜਾ ਕੇ ਦੇਖਣ ਨੂੰ ਮਿਲਿਆ ਕਿ ਇਕ ਦੋ ਬੂਥਾਂ ਨੂੰ ਛੱਡ ਕੇ ਹਰੇਕ ਬੂਥ ਤੇ ਸਾਰੇ ਇਤੰਜਾਮ ਕੀਤੇ ਗਏ ਸਨ | ਬਿਜਲੀ ਦਾ ਪ੍ਰਬੰਧ ਕੀਤਾ ਗਿਆ ਇਸ ਦੇ ਨਾਲ ਹੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਬੂਥ ਤੇ ਹਰੇਕ ਪਲ ਤੇ ਨਿਗਾਹ ਰੱਖਣ ਦੇ ਮੰਤਵ ਨਾਲ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ | ਇਥੇ ਇਹ ਜ਼ਿਕਰਯੋਗ ਹੈ ਕਿ ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਵਲੋਂ ਅਤੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਆਮ ਆਦਮੀ ਪਾਰਟੀ ਵਲੋਂ ਨਿਗਰਾਨੀ ਰੱਖ ਰਹੇ ਹਨ | ਜਿਸ ਕਰਕੇ ਮਜੀਠੇ ਦੀਆਂ ਸਾਰੀਆਂ ਵਾਰਡਾਂ ਸੰਵੇਦਨਸ਼ੀਲ ਕਰਾਰ ਦਿੱਤੀਆਂ ਗਈਆਂ ਹਨ | ਨਗਰ ਕੌਂਸਲ ਮਜੀਠਾ ਦੀਆਂ ਕੁਲ 13 ਵਾਰਡਾਂ ਹਨ ਜਿਨ੍ਹਾਂ ਵਿਚੋਂ ਵਾਰਡ ਨੰਬਰ 6 ਅਤੇ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਰਵਿਰੋਧ ਚੁਣੇ ਗਏ ਅਤੇ ਬਾਕੀ 11 ਵਾਰਡਾਂ ਦੀ ਚੋਣ ਵਾਸਤੇ 14 ਪੋਲਿੰਗ ਬਣਾਏ ਗਏ ਹਨ | ਇਹ ਸਾਰੇ ਪੋਲਿੰਗ ਬੂਥ ਅਤਿ ਸੰਵੇਦਨਸ਼ੀਲ ਕਰਾਰ ਦਿੱਤੇ ਗਏ ਹਨ | ਜਿਸ ਦੇ ਚਲਦਿਆਂ ਪੋਲਿੰਗ ਬੂਥਾਂ 'ਤੇ ਕੋਈ ਹਿੰਸਕ ਘਟਨਾ ਨਾ ਵਾਪਰ ਸਕੇ ਇਸ ਲਈ ਸਾਰੇ ਪੋਲਿੰਗ ਬੂਥਾਂ ਤੇ ਸੁਰੱਖਿਆ ਦੇ ਸਖ਼ਤ ਇੰਤਜਾਮ ਕੀਤੇ ਗਏ ਹਨ | ਹਰੇਕ ਪੋਲਿੰਗ ਬੂਥ 'ਤੇ ਡੀ. ਐੱਸ.ਪੀ. ਰੈਂਕ ਦੇ ਅਫਸਰਾਂ ਦੀ ਪੱਕੀ ਡਿਊਟੀ ਲਗਾਈ ਗਈ ਹੈ |

ਪਿਛਲੀ ਖ਼ਬਰ ਨਗਰ ਕੌਂਸਲ ਰਮਦਾਸ ਦੀਆਂ ਚੋਣਾਂ ਲਈ ਸਰਕਾਰੀ ਕਾਲਜ ਅਜਨਾਲਾ ਤੋਂ ਪੋਲਿੰਗ ਪਾਰਟੀਆਂ ਰਵਾਨਾ <br/> ਅਗਲੀ ਖ਼ਬਰ ਨਗਰ ਕੌਂਸਲ ਰਮਦਾਸ ਦੀਆਂ 26 ਨੂੰ ਹੋਣ ਵਾਲੀਆਂ ਚੋਣਾਂ ਦੇ ਪ੍ਰਬੰਧ ਮੁਕੰਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।