22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਦਮਦਮੀ ਟਕਸਾਲ ਨੇ ਜੇਠੂਵਾਲ ਵਿਖੇ ਘੱਲੂਘਾਰੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ <br/>

ਜੇਠੂਵਾਲ ਵਿਖੇ ਗੁਰਦੁਆਰਾ ਕਲਗੀਧਰ ਵਿਖੇ ਦਮਦਮੀ ਟਕਸਾਲ ਵਲੋਂ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ਨੂੰ ਸਮਰਪਿਤ ਹੋਏ ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਪਰਵਿੰਦਰ ਪਾਲ ਸ੍ਰੀ ਦਰਬਾਰ ਸਾਹਿਬ ਤੇ ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ ਕਥਾ ਵਿਚਾਰਾਂ ਕਰਦੇ ਹੋਏ ਅਤੇ ਬਾਬਾ ਹਰਨਾਮ ਸਿੰਘ ਖ਼ਾਲਸਾ, ਗਿਆਨੀ ਪਰਵਿੰਦਰ ਪਾਲ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਦਮਦਮੀ ਟਕਸਾਲ ਦੇ ਬੁਲਾਰੇ ਸਮਸ਼ੇਰ ਸਿੰਘ ਜੇਠੂਵਾਲ, ਪ੍ਰਧਾਨ ਗੱਜਣ ਸਿੰਘ ਔਲਖ ਤੇ ਹੋਰ | ਤਸਵੀਰ : ਮਿੱਤਰ ਪਾਲ ਸਿੰਘ ਰੰਧਾਵਾ <br/> 29-05-2026
ਜੇਠੂਵਾਲ, 28 ਮਈ (ਮਿੱਤਰਪਾਲ ਸਿੰਘ ਰੰਧਾਵਾ)-ਜੂਨ 1984 ਵਿਚ ਵਾਪਰੇ ਤੀਸਰੇ ਘੱਲੂਘਾਰੇ ਦੌਰਾਨ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਅਮਰ ਸ਼ਹੀਦ ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ, ਜਰਨਲ ਸੁਬੇਗ ਸਿੰਘ, ਸ਼ਹੀਦ ਭਾਈ ਬਲਦੇਵ ਸਿੰਘ ਜੇਠੂਵਾਲ, ਜਥੇ. ਰਾਮ ਸਿੰਘ ਜੇਠੂਵਾਲ ਸਮੇਤ ਹੋਰ ਸ਼ਹੀਦਾਂ ਦੀ ਪਾਵਨ ਯਾਦ ਨੂੰ ਸਮਰਪਿਤ ਪਿੰਡ ਜੇਠੂਵਾਲ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਾਲਾਨਾ 42ਵਾਂ ਸ਼ਹੀਦੀ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਸਿੰਘ ਸਾਹਿਬ ਗਿਆਨੀ ਪਰਵਿੰਦਰ ਪਾਲ ਸਿੰਘ ਸ੍ਰੀ ਦਰਬਾਰ ਸਾਹਿਬ ਵਲੋਂ ਕਥਾ ਕੀਤੀ ਗਈ ਤੇ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆ ਵਲੋਂ ਪੁਰਾਤਨ ਇਤਿਹਾਸਕ ਸ੍ਰੋਤ 'ਸ੍ਰੀ ਗੁਰੂ ਗ੍ਰੰਥ ਪ੍ਰਤਾਪ ਸੂਰਜ' ਗ੍ਰੰਥ 'ਚੋਂ ਗੁਰ-ਇਤਿਹਾਸ ਦਾ ਪ੍ਰਸੰਗ ਸਾਂਝਾ ਕਰਦਿਆਂ ਲੜੀਵਾਰ ਕਥਾ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਘੱਲੂਘਾਰੇ ਦੌਰਾਨ ਹੋਏ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਨੇ 6 ਜੂਨ ਨੂੰ ਮਹਿਤਾ ਵਿਖੇ ਹੋ ਰਹੇ ਸ਼ਹੀਦੀ ਸਮਾਗਮਾਂ ਵਿਚ ਮਹਾਂਪੁਰਸ਼ਾਂ ਵਲੋਂ ਸਮੂਹ ਸਿੱਖ ਸੰਗਤਾਂ 'ਚ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ | ਸਮਾਗਮ ਦੀ ਸਮਾਪਤੀ 'ਤੇ ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਪ੍ਰਧਾਨ ਗੱਜਣ ਸਿੰਘ ਔਲਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਭਿੰਡਰਾਂ ਵਾਲਾ, ਸਿੰਘ ਸਾਹਿਬ ਗਿਆਨੀ ਪਰਵਿੰਦਰ ਪਾਲ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਬਾਬਾ ਸਰਦਾਰਾ ਸਿੰਘ ਮੱਖਣਵੰਡੀ ਸਮੇਤ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਸਮਾਗਮ 'ਚ ਭਾਈ ਸਤਨਾਮ ਸਿੰਘ, ਭਾਈ ਪ੍ਰਭਜੀਤ ਸਿੰਘ, ਭਾਈ ਪਰਮਜੀਤ ਸਿੰਘ, ਅਮਰਜੀਤ ਸਿੰਘ ਬਰਾੜ, ਭਾਈ ਪ੍ਰਕਾਸ਼ ਸਿੰਘ, ਡਾ.ਅਮਰਜੀਤ ਸਿੰਘ ਕਲੇਰ, ਗਿਆਨੀ ਦਲਜੀਤ ਸਿੰਘ, ਪਰਮਜੀਤ ਸਿੰਘ ਅਕਾਲੀ, ਬੀਬੀ ਜਸਬੀਰ ਕੌਰ, ਬੀਬੀ ਸੁਰਜੀਤ ਕੌਰ ਮੱਖਣਵੰਡੀ, ਕੁਲਦੀਪ ਸਿੰਘ ਜੇ.ਈ, ਸਰਪੰਚ ਤਰਸੇਮ ਸਿੰਘ ਸਹੋਤਾ, ਬਾਬਾ ਸੁਖਚੈਨ ਸਿੰਘ, ਦਿਲਦਾਰ ਸਿੰਘ ਢਿੱਲੋਂ, ਇਕਬਾਲ ਸਿੰਘ ਤੁੰਗ, ਸਾਬਕਾ ਸਰਪੰਚ ਅਨੂਪ ਸਿੰਘ, ਹਰਪਾਲ ਸਿੰਘ ਬੁੱਟਰ, ਜਥੇ. ਬਲਵਿੰਦਰ ਸਿੰਘ, ਕੈਪਟਨ ਸੁਰਜੀਤ ਸਿੰਘ, ਮੰਗਲ ਸਿੰਘ,ਮਲਕੀਤ ਸਿੰਘ ਕਾਲਾ,ਸੁਖਬੀਰ ਸਿੰਘ ਸੋਖਲ, ਜਤਿੰਦਰ ਸਿੰਘ, ਗਿੰਦਰ ਹੰਜਰਾ, ਬਲਜਿੰਦਰ ਸਿੰਘ ਬੁੱਟਰ, ਤਸਵੀਰ ਸਿੰਘ ਫੌਜੀ, ਪ੍ਰਧਾਨ ਗੁਰਮੇਜ ਸਿੰਘ, ਬਾਬਾ ਜਸਵੰਤ ਸਿੰਘ ਦਸਮੇਸ਼ ਤਰਨਾ ਦਲ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਸਨ |

ਪਿਛਲੀ ਖ਼ਬਰ ਸਿੱਖ ਜੀਵਨ ਜਾਚ ਸੰਸਥਾ ਵਲੋਂ ਸਕੂਲਾਂ ਦੇ ਬੱਚਿਆਂ ਤੇ ਸਟਾਫ਼ ਦਾ ਸਨਮਾਨ <br/> ਅਗਲੀ ਖ਼ਬਰ ਪਿੰਡ ਰਤਨਗੜ੍ਹ ਦੇ ਮੌਜੂਦਾ 'ਆਪ' ਦੇ ਸਰਪੰਚ ਜਸਕਰਨਦੀਪ ਸਿੰਘ ਸਮੁੱਚੀ ਪੰਚਾਇਤ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।