22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪਿੰਡ ਅਵਾਣ ਲੱਖਾ ਸਿੰਘ ਦੇ ਪਰਿਵਾਰ ਨਾਲ ਹੋਈ ਧੱਕੇਸ਼ਾਹੀ ਦੀ ਸ਼ਿਕਾਇਤ ਦਾ ਲਿਆ ਐਕਸ਼ਨ <br/>

ਅਜੀਤ ਡੈਸਕ 29-05-2026
ਚੋਗਾਵਾਂ, 28 ਮਈ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਅਵਾਣ ਲੱਖਾ ਸਿੰਘ ਵਿਖੇ ਥਾਣਾ ਲੋਪੋਕੇ ਦੀ ਪੁਲਿਸ ਵਲੋਂ ਮਸੀਹੀ ਪਰਿਵਾਰ ਨਾਲ ਧੱਕੇਸ਼ਾਹੀ ਕਰਨ ਦੀ ਦਿੱਤੀ ਸ਼ਿਕਾਇਤ 'ਤੇ ਅੱਜ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਗੌਰਵ ਮਸੀਹ ਦੀ ਅਗਵਾਈ ਹੇਠ 2 ਮੈਂਬਰੀ ਕਮੇਟੀ ਸਿੱਟ ਭੇਜੀ ਗਈ | ਜਿਸ ਵਿਚ ਵਲੈਤ ਮਸੀਹ ਬੰਟੀ ਮੁੱਖ ਸਲਾਹਕਾਰ ਤੇ ਜੋਨ ਮਸੀਹ ਮੈਂਬਰ ਆਪਣੀ ਟੀਮ ਨਾਲ ਸਰਹੱਦੀ ਪਿੰਡ ਅਵਾਣ ਲੱਖਾ ਸਿੰਘ ਸ਼ਿਕਾਇਤ ਕਰਤਾ ਪਰਿਵਾਰ ਦੇ ਘਰ ਪਹੁੰਚੇ | ਉਨ੍ਹਾਂ ਜੋਰਜ ਮਸੀਹ ਦੇ ਪਰਿਵਾਰ ਨਾਲ ਹੋਈ ਘਟਨਾ ਦਾ ਜਾਇਜ਼ਾ ਲਿਆ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਪੀੜਤ ਪਰਿਵਾਰ ਨੇ ਕਿਹਾ ਕਿ ਬੀਤੀ ਦਿਨੀ ਸਰਕਾਰੀ ਸਕੂਲ ਟਪਿਆਲਾ ਦੀ ਬੱਸ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਜੋਰਜ ਮਸੀਹ ਦੇ ਪਰਿਵਾਰ ਨੂੰ ਸੱਟਾਂ ਲਗਾ ਦਿੱਤੀਆਂ | ਇਸ ਸੰਬੰਧੀ ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਸ਼ਿਕਾਇਤ ਦਿੱਤੀ ਪਰ ਥਾਣਾ ਲੋਪੋਕੇ ਦੀ ਪੁਲਿਸ ਨੇ ਜੋਰਜ ਮਸੀਹ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਕੁੱਟਮਾਰ ਕੀਤੀ ਤੇ ਕੱਪੜੇ ਪਾੜ ਦਿੱਤੇ | ਜਿਸ ਦਾ ਮਸੀਹੀ ਭਾਈਚਾਰੇ ਵਿਚ ਰੋਸ ਹੈ | ਇਸ ਮੌਕੇ ਵਲੈਤ ਮਸੀਹ ਬੰਟੀ ਨੇ ਕਿਹਾ ਕਿ ਇਸ ਘਟਨਾ ਸੰਬੰਧੀ ਪਰਿਵਾਰ ਦੇ ਬਿਆਨ ਕਲਮ ਬੰਦ ਕਰ ਲਏ ਗਏ | ਇਸ ਦੀ ਸਾਰੀ ਰਿਪੋਰਟ ਬਣਾ ਕੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਭੇਜ ਦਿੱਤੀ ਜਾਵੇਗੀ | ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਜੋਰਜ ਮਸੀਹ, ਸਰਪੰਚ ਚਰਨਜੀਤ ਕੌਰ, ਮੈਂਬਰ ਅਲਿਆਸ ਮਸੀਹ, ਮੈਂਬਰ ਨਿੰਮੋ, ਮੈਂਬਰ ਗੁਰੂਤੇਗ ਸਿੰਘ, ਮੈਂਬਰ ਗੁਰਮੀਤ ਸਿੰਘ ਤੇ ਪਿੰਡ ਦੇ ਲੋਕ ਹਾਜ਼ਰ ਸਨ | ਇਸ ਸੰਬੰਧੀ ਡੀ. ਐੱਸ. ਪੀ. ਕਪਿਲ ਕੌਸ਼ਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਪੁਲਿਸ ਤੇ ਲੱਗੇ ਦੋਸ਼ ਨਕਾਰੇ ਤੇ ਕਿਹਾ ਕਿ ਇਸ ਸੰਬੰਧੀ ਕਮਿਸ਼ਨ ਵਲੋਂ ਜਾਂਚ ਕੀਤੀ ਜਾ ਰਹੀ ਹੈ |


ਪਿੰਡ ਅਵਾਣ ਲੱਖਾ ਸਿੰਘ ਵਿਖੇ ਜੋਰਜ ਮਸੀਹ ਦੇ ਪਰਿਵਾਰ ਨਾਲ ਸਿੱਟ ਦੇ ਮੈਂਬਰ ਵਿਲੈਤ ਮਸੀਹ, ਜੋਨ ਮਸੀਹ, ਅਲਿਆਸ ਮਸੀਹ ਤੇ ਹੋਰ | ਤਸਵੀਰ : ਗੁਰਵਿੰਦਰ ਸਿੰਘ ਕਲਸੀ


ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 12 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਦੇ ਸਨਮਾਨ ਨੂੰ ਬੁਲੰਦੀਆਂ 'ਤੇ ਪਹੁੰਚਾਇਆ... ਅਗਲੀ ਖ਼ਬਰ ਪਿੰਡ ਓਡਰ ਤੋਂ 40 ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।