22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮਾਨਯੋਗ ਰਾਜਪਾਲ ਉਤਰਾਖੰਡ ਵਲੋਂ 'ਇਕ ਸ਼ਾਮ ਸੈਨਿਕਾਂ ਦੇ ਨਾਮ' ਪ੍ਰੋਗਰਾਮ ਦਾ ਆਯੋਜਨ <br/>

ਪਿੰਡ ਜਲਾਲ ਉਸਮਾ ਦੇ ਜੰਮਪਲ ਅਤੇ ਉੱਤਰਾਖੰਡ ਦੇ ਗਵਰਨਰ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਆਪਣੇ ਪਿੰਡ ਦੇ ਸੈਨਿਕਾਂ ਨਾਲ ਮੁਲਾਕਾਤ ਕਰਦੇ ਹੋਏ | ਅਜੀਤ : ਤਸਵੀਰ <br/> 29-05-2026
ਚੌਕ ਮਹਿਤਾ, 28 ਮਈ (ਜਗਦੀਸ਼ ਸਿੰਘ ਬਮਰਾਹ)-ਬੀਤੇ ਦਿਨੀਂ ਲੋਕ ਭਵਨ ਨੈਨੀਤਾਲ ਵਿਚ ਮਾਨਯੋਗ ਰਾਜਪਾਲ ਲੈਫ਼ਟੀਨੈਂਟ ਜਨਰਲ ਗੁਰਮੀਤ ਸਿੰਘ ਵਲੋਂ 'ਇਕ ਸ਼ਾਮ ਸੈਨਿਕਾਂ ਦੇ ਨਾਮ' ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਲੈਫ਼ਟੀਨੈਂਟ ਜਨਰਲ ਗੁਰਮੀਤ ਸਿੰਘ ਦੀ ਪਤਨੀ ਗੁਰਮੀਤ ਕੌਰ ਵੀ ਹਾਜ਼ਰ ਸਨ, ਜਿਸ ਵਿਚ ਦੇਸ਼ ਦੀ ਸੇਵਾ ਅਤੇ ਰੱਖਿਆ ਲਈ ਬੇਮਿਸਾਲ ਯੋਗਦਾਨ ਪਾਉਣ ਵਾਲੇ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਆਪਣੀ ਜਨਮ ਭੂਮੀ ਨੂੰ ਯਾਦ ਕਰਦੇ ਹੋਏ ਪਿੰਡ ਜਲਾਲ ਉਸਮਾਂ (ਨਜ਼ਦੀਕ ਮਹਿਤਾ ਚੌਕ) ਦੇ ਸਾਬਕਾ ਸੈਨਿਕਾਂ ਨੂੰ ਵੀ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਬੁਲਾਇਆ ਸੀ | ਪਿੰਡ ਜਲਾਲ ਉਸਮਾਂ ਦੇ ਸਾਬਕਾ ਸੈਨਿਕ ਦੀਦਾਰ ਸਿੰਘ, ਦਲਜੀਤ ਸਿੰਘ, ਬਲਜਿੰਦਰ ਸਿੰਘ ਉਚੇਚੇ ਤੌਰ ਤੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਲੋਕ ਭਵਨ ਨੈਨੀਤਾਲ ਪਹੁੰਚੇ | ਪ੍ਰੋਗਰਾਮ ਦੀ ਸ਼ੁਰੂਆਤ ਮਾਨਯੋਗ ਰਾਜਪਾਲ ਵਲੋਂ ਸ਼ਮ੍ਹਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਦੇਸ਼ ਭਗਤੀ ਨਾਲ ਸਬੰਧਤ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਗਵਰਨਰ ਸਾਹਿਬ ਵਲੋਂ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਵੀ ਪ੍ਰਦਾਨ ਕੀਤੀ ਗਈ | ਇਸ ਮੌਕੇ ਸ੍ਰੀ ਗਣੇਸ਼ ਜੋਸ਼ੀ ਸੈਨਿਕ ਕਲਿਆਣ ਮੰਤਰੀ ਉਤਰਾਖੰਡ, ਸ੍ਰੀ ਜੁਗਲ ਕਿਸ਼ੋਰ ਪੰਤ ਆਈ. ਏ. ਐੱਸ, ਸਕੱਤਰ ਸੈਨਿਕ ਕਲਿਆਣ , ਸ਼ਿਆਮ ਸਿੰਘ, ਸਕੱਤਰ ਸੈਨਿਕ ਮੁੜ ਵਸੇਬਾ ਸੰਸਥਾ ਉਤਰਾਖੰਡ ਅਤੇ ਪਿੰਡ ਜਲਾਲ ਉਸਮਾਂ ਤੋਂ ਗੁਰਪ੍ਰੀਤ ਸਿੰਘ ਜਲਾਲ ਉਸਮਾਂ ਹਾਜ਼ਿਰ ਸਨ |

ਪਿਛਲੀ ਖ਼ਬਰ ਦਮਦਮੀ ਟਕਸਾਲ ਨੇ ਸ੍ਰੀ ਕਲਗੀਧਰ ਤੇ ਨਿਊ ਇੰਡੀਅਨ ਸਕੂਲ ਵਿਖੇ 27ਵਾਂ ਦੀਵਾਨ ਸਜਾਇਆ <br/> ਅਗਲੀ ਖ਼ਬਰ ਕਿਸਾਨਾਂ ਨੇ ਕੱਥੂਨੰਗਲ ਥਾਣੇ ਦੇ ਬਾਹਰ ਦਿੱਤਾ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।