19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸਰਹੱਦੀ ਖੇਤਰ ਅੰਦਰ ਏ.ਟੀ.ਐੱਮ. ਮਸ਼ੀਨਾਂ ਦੇ ਬੰਦ ਹੋਣ ਅਤੇ ਬੈਂਕਾਂ ਤੋਂ ਨਕਦੀ ਨਾ ਮਿਲਣ ਕਾਰਨ ਖੇਤਰ ਦੇ ਲੋਕ ਪ੍ਰੇਸ਼ਾਨ <br/>

ਸਰਹੱਦੀ ਖੇਤਰ ਅੰਦਰ ਖਾਲੀ ਪਈਆਂ ਵੱਖ-ਵੱਖ ਬੈਂਕਾਂ ਦੀਆਂ ਏ.ਟੀ.ਐੱਮ. ਮਸ਼ੀਨਾਂ | ਤਸਵੀਰ : ਬਲਵਿੰਦਰ ਸਿੰਘ ਸੰਧੂ <br/> 02-06-2026
ਗੱਗੋਮਾਹਲ, 1 ਜੂਨ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਖੇਤਰ ਅੰਦਰ ਬੈਂਕਾਂ ਤੇ ਏ. ਟੀ. ਐੱਮ. ਮਸ਼ੀਨਾਂ ਵਿਚ ਨਕਦੀ ਦੀ ਘਾਟ ਹੋਣ ਕਾਰਨ ਖੇਤਰ ਦੇ ਲੋਕਾਂ ਵਿਚ ਕਈ ਤਰ੍ਹਾਂ ਦੀਆਂ ਅਫਵਾਹਾਂ ਤੇ ਖਦਸ਼ੇ ਪਾਏ ਜਾ ਰਹੇ ਹਨ | ਇੱਥੇ ਇਹ ਜਿਕਰਯੋਗ ਹੈ ਕਿ ਕਿਸਾਨਾਂ ਦੀ ਮੁੱਖ ਫ਼ਸਲ ਕਣਕ ਦੀ ਅਦਾਇਗੀ ਡਿਜੀਟਲ ਤਰੀਕੇ ਅਨੁਸਾਰ ਬੈਂਕਾਂ ਦੇ ਖਾਤਿਆ ਵਿਚ ਜਮ੍ਹਾਂ ਹੁੰਦੀ ਹੈ, ਜਿੱਥੋਂ ਕਿਸਾਨ ਨਗਦੀ ਪ੍ਰਾਪਤ ਕਰਕੇ ਆਪਣੇ ਰੋਜਮਰਾ ਦੇ ਕੰਮ ਤੇ ਅਗਲੀ ਫਸਲ ਬੀਜਣ ਲਈ ਤਿਆਰੀ ਕਰਦੇ ਹਨ | ਕੁਝ ਸਮੇਂ ਤੋਂ ਬੈਂਕਾਂ ਅੰਦਰੋਂ ਕਿਸਾਨਾਂ ਨੂੰ ਨਗਦੀ ਮਿਲਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਕਿਸਾਨਾਂ ਦੇ ਕਈ ਧੰਦੇ ਚੌਪਟ ਹੁੰਦੇ ਦਿਖਦੇ ਹਨ ਜਿਵੇਂ ਮਜਦੂਰਾਂ ਨੂੰ ਦਿਹਾੜੀਆਂ ਦੇਣੀਆਂ, ਵਿਆਹ ਸ਼ਾਦੀਆਂ ਦੌਰਾਨ ਖਰਚੇ ਕਰਨੇ, ਸਕੂਲੀ ਬੱਚਿਆਂ ਦੀਆਂ ਫ਼ੀਸਾਂ ਦੀ ਅਦਾਇਗੀ ਕਰਨੀ, ਪਰਿਵਾਰਾਂ ਦੇ ਕੱਪੜੇ ਦੀ ਖੀ੍ਰਦਦਾਰੀ ਅਤੇ ਹੋਰ ਕਈ ਕਿਸਮ ਦੇ ਕਾਰਜ ਬਿਨਾ ਨਕਦੀ ਤੋਂ ਨਹੀਂ ਚੱਲਦੇ | ਇੱਥੇ ਇਹ ਵੀ ਵਿਚਾਰਨਯੋਗ ਹੈ ਕਿ ਘਰ ਵਿਚ ਸਾਰੇ ਪਰਿਵਾਰਕ ਮੈਂਬਰਾਂ ਕੋਲ ਸਮਾਰਟ ਫ਼ੋਨਾਂ ਦੀ ਅਣਹੋਂਦ ਕਾਰਨ ਹਰੇਕ ਪਰਿਵਾਰਕ ਮੈਂਬਰ ਡਿਜੀਟਲ ਤਰੀਕੇ ਨਾਲ ਖ੍ਰੀਦੇ ਸਾਮਾਨ ਦੀ ਅਦਾਇਗੀ ਨਹੀਂ ਕਰ ਸਕਦਾ | ਇਸੇ ਤਰ੍ਹਾਂ ਬੈਂਕਾਂ ਤੋਂ ਪੈਨਸ਼ਨ ਪ੍ਰਾਪਤ ਕਰਨ ਵਾਲੇ ਸੇਵਾ ਮੁਕਤ ਮੁਲਾਜਮ ਜਿਨ੍ਹਾਂ ਦੀ ਉਮਰ ਕਰੀਬ 60 ਸਾਲ ਤੋਂ ਉਪਰ ਹੁੰਦੀ ਹੈ ਉਹ ਸਹੀ ਤਰੀਕੇ ਨਾਲ ਸਮਾਰਟ ਫ਼ੋਨ ਇਸਤੇਮਾਲ ਨਹੀਂ ਕਰ ਸਕਦੇ, ਜਿਸ ਕਰਕੇ ਉਨ੍ਹਾਂ ਨੂੰ ਆਨਲਾਈਨ ਪੇਮੈਂਟ ਕਰਨੀ ਸੰਭਵ ਹੀ ਨਹੀਂ | ਜਦ 'ਅਜੀਤ' ਦੇ ਇਸ ਪ੍ਰਤੀਨਿਧ ਨੇ ਸਰਕਾਰੀ ਬੈਂਕਾਂ ਦੇ ਅਧਿਕਾਰੀਆਂ ਪਾਸੋਂ ਨਕਦੀ ਦੀ ਘਾਟ ਬਾਰੇ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਸਾਫ਼ ਸ਼ਬਦਾਂ ਵਿਚ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਹੈੱਡ ਆਫਿਸ ਤੋਂ ਨਕਦੀ ਨਹੀਂ ਮਿਲ ਰਹੀ, ਬੈਂਕਾਂ ਵਿਚ ਜੋ ਲੋਕ ਪੈਸੇ ਜਮ੍ਹਾਂ ਕਰਵਾ ਰਹੇ ਹਨ ਉਨ੍ਹਾਂ ਨਾਲ ਹੀ ਬੈਂਕ ਵਿਚ ਨਗਦੀ ਪ੍ਰਾਪਤ ਕਰਨ ਆਏ ਗ੍ਰਾਹਕਾਂ ਦੀ ਮੰਗ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਬੈਂਕਾਂ ਵਿਚ ਖੜ੍ਹੇ ਗ੍ਰਾਹਕਾਂ ਨਾਲ ਗੱਲ ਕਰਨ 'ਤੇ ਪਤਾ ਲੱਗਿਆ ਕਿ ਉਨ੍ਹਾਂ ਅੰਦਰ ਡਰ ਹੈ ਕਿ ਭਾਰਤ ਸਰਕਾਰ ਕੋਈ ਨੋਟਬੰਦੀ ਵਰਗਾ ਨਵਾਂ ਹੁਕਮ ਨਾ ਜਾਰੀ ਕਰ ਦੇਵੇ ਜਿਸ ਨਾਲ ਸਾਡੀਆਂ ਮੁਸ਼ਕਿਲਾਂ ਵਿਚ ਵਾਧਾ ਹੋ ਜਾਵੇ | ਕੁਝ ਵੀ ਕਿਹਾ ਜਾਵੇ ਖੇਤਰ ਦੇ ਲੋਕਾਂ ਵਿਚ ਖਾਲੀ ਏ.ਟੀ.ਐੱਮ. ਤੇ ਬੈਂਕਾਂ ਤੋਂ ਲੋੜ ਅਨੁਸਾਰ ਨਗਦੀ ਨਾ ਮਿਲਣ ਕਰਕੇ ਹਾਹਾਕਾਰ ਮੱਚੀ ਹੋਈ ਹੈ ਤੇ ਬੈਂਕਾਂ ਅੰਦਰ ਨਗਦੀ ਲੈਣ ਵਾਲਿਆਂ ਦੀਆਂ ਲੰਬੀਆਂ ਲਾਈਨਾ ਵੇਖਣ ਨੂੰ ਮਿਲਦੀਆਂ ਹਨ |

ਪਿਛਲੀ ਖ਼ਬਰ ਦਮਦਮੀ ਟਕਸਾਲ ਦੇ ਪ੍ਰਬੰਧ ਹੇਠ ਆਏ ਸ਼ਹੀਦ ਬਾਬਾ ਦੀਪ ਸਿੰਘ ਜੀ ਪਬਲਿਕ ਹਾਈ ਸਕੂਲ ਮਹਿਸਮਪੁਰ ਦਾ ਸੰਤ ਗਿਆਨੀ ਹਰਨਾਮ ਸਿੰਘ... ਅਗਲੀ ਖ਼ਬਰ ਮਿਸਲ ਸ਼ਹੀਦਾਂ ਤਰਨਾ ਦਲ ਵਲੋਂ ਬਾਬਾ ਹਰਜਿੰਦਰ ਸਿੰਘ ਜਿੰਦਾ ਦੀ ਬਰਸੀ ਮੌਕੇ ਧਾਰਮਿਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।