20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਬਿ੍ਗੇਡੀਅਰ ਬੱਲ ਵਲੋਂ ਭੇਜੇ ਚੈੱਕ ਪੜ੍ਹਾਈ ਤੇ ਖੇਡਾਂ 'ਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਵੰਡੇ <br/>

ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਸਰਕਾਰੀ ਸੀਨੀ: ਸੈਕੰ: ਸਕੂਲ ਸਠਿਆਲਾ ਵਿਖੇ ਪਿ੍ੰ: ਸਿਮਰਨਜੀਤ ਕੌਰ, ਰਿਟਾ: ਮੁੱਖ ਅਧਿਆਪਕ ਬਲਦੇਵ ਸਿੰਘ, ਦਲਵਿੰਦਰ ਸਿੰਘ ਪੜ੍ਹਾਈ ਤੇ ਖੇਡਾਂ 'ਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਚੈੱਕ ਦਿੰਦੇ ਹੋਏ ਨਾਲ ਹੋਰ | ਤਸਵੀਰ : ਜਗੀਰ ਸਿੰਘ ਸਫਰੀ <br/> 02-06-2026
ਸਠਿਆਲਾ, 1 ਜੂਨ (ਜਗੀਰ ਸਿੰਘ ਸਫਰੀ)-ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਠਿਆਲਾ ਵਿਖੇ ਪੜ੍ਹਾਈ ਤੇ ਖੇਡਾਂ ਵਿਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਚੈੱਕ ਤਕਸੀਮ ਕੀਤੇ ਗਏ | ਇਸ ਮੌਕੇ ਪਿ੍ੰ: ਸਿਮਰਨਜੀਤ ਕੌਰ ਨੇ ਦੱਸਿਆ ਹੈ ਕਿ ਰਿਟਾ: ਬਿ੍ਗੇਡੀਅਰ ਸਤਪਾਲ ਸਿੰਘ ਬੱਲ ਸਠਿਆਲਾ ਵਲੋਂ ਹੈੱਡ ਮਾਸਟਰ ਬਲਦੇਵ ਸਿੰਘ ਅਤੇ ਸਾਬਕਾ ਸਰਪੰਚ ਦਲਵਿੰਦਰ ਸਿੰਘ ਰਾਹੀਂ ਭੇਜੇ 20 ਹਜ਼ਾਰ ਦੇ ਚੈਕੇ ਪੜ੍ਹਾਈ ਤੇ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਤਕਸੀਮ ਕੀਤੇ ਗਏ ਹਨ | ਉਨ੍ਹਾਂ ਨੇ ਦੱਸਿਆ ਕਿ ਰਿਟਾ: ਬਿ੍ਗੇਡੀਅਰ ਸਤਪਾਲ ਸਿੰਘ ਵਲੋਂ ਇਹ ਚੈੱਕ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ 10ਵੀਂ ਜਮਾਤ ਵਿਚ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ 'ਤੇ 5000 ਰੁਪਏ, ਦੂਜੀ ਪੁਜ਼ੀਸ਼ਨ ਕਰਨ 'ਤੇ ਵੰਸ਼ਦੀਪ ਸਿੰਘ ਤੇ ਹਰਮਨਪ੍ਰੀਤ ਸਿੰਘ ਨੂੰ 4000-4000 ਰੁਪਏ ਤੇ ਤੀਸਰੀ ਪੁਜੀਸ਼ਨ ਪ੍ਰਾਪਤ ਕਰਨ ਤੇ ਸੁਨੀਲ ਨੂੰ 2000 ਰੁਪਏ ਅਤੇ ਖੇਡਾਂ ਵਿਚ ਅੱਵਲ ਆਉਣ 'ਤੇ ਸੋਨੀਆ ਨੂੰ 5000 ਰੁਪੈ ਦੇ ਚੈੱਕ ਵੰਡੇ ਗਏ ਹਨ | ਇਸ ਮੌਕੇ ਨਾਇਬ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਮੈਡਮ ਮਨੀ ਮਹਾਜਨ, ਪਿ੍ੰ: ਸਿਮਰਨਜੀਤ ਕੌਰ, ਰਿਟਾ: ਮੁੱਖ ਅਧਿਆਪਕ ਬਲਦੇਵ ਸਿੰਘ, ਦਲਵਿੰਦਰ ਸਿੰਘ ਨੇ ਬੱਚਿਆਂ ਨੂੰ ਚੈਕ ਦਿੱਤੇ ਗਏ ਤੇ ਸਰਟੀਫਿਕੇਟ ਨਾਲ-ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਵੀ ਵਡਾਲਾ, ਰਜਿੰਦਰ ਸਿੰਘ, ਨਰਿੰਦਰ ਧੀਰ, ਹਰਵਿੰਦਰ ਸਿੰਘ, ਸੁਖਮਿੰਦਰ ਸਿੰਘ, ਅਭੇ ਵੋਹਰਾ, ਹਰਸਿਮਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਕੌਰ, ਗਗਨਦੀਪ ਕੌਰ, ਸੁਖਬੀਰ ਕੌਰ, ਜਸਦੀਪ ਕੌਰ, ਹਰਪ੍ਰੀਤ ਕੌਰ, ਪ੍ਰੀਤਮ ਕੌਰ, ਹਰਦਮਨ ਦੀਪ ਕੌਰ, ਦਲਜੀਤ ਕੌਰ, ਸੁਖਜੀਤ ਕੌਰ, ਸੁਖਜੀਤ ਕੌਰ, ਮਨਮੋਹਨ ਸਿੰਘ, ਸਤਿੰਦਰ ਸਿੰਘ, ਅਮਰਬੀਰ ਸਿੰਘ, ਹਰਦੇਵ ਸਿੰਘ, ਵਰਿੰਦਰਜੀਤ ਸਿੰਘ ਤੇ ਗੋਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲੋਪੋਕੇ ਵਿਖੇ 'ਮੇਰੀ ਰਸੋਈ ਸਕੀਮ' ਤਹਿਤ ਨੀਲੇ ਕਾਰਡ ਧਾਰਕਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ <br/> ਅਗਲੀ ਖ਼ਬਰ ਮਜੀਠਾ ਨਗਰ ਕੌਂਸਲ ਚੋਣਾਂ 'ਚ ਹੋਈ ਜਿੱਤ ਨੇ ਵਿਰੋਧੀਆਂ ਨੂੰ ਸਪੱਸ਼ਟ ਕਰ ਦਿੱਤਾ ਕਿ ਲੋਕ ਮਜੀਠੀਏ ਨਾਲ ਚਟਾਨ ਵਾਂਗ ਖੜੇ੍ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।