ਚੋਗਾਵਾਂ, 3 ਜੂਨ (ਗੁਰਵਿੰਦਰ ਸਿੰਘ ਕਲਸੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਸਬਾ ਚੋਗਾਵਾਂ ਵਿਖੇ ਦਰਗਾਹ ਬਾਬਾ ਭੂਰੇ ਸ਼ਾਹ ਦਾ ਸਾਲਾਨਾ ਮੇਲਾ ਤੇ ਕੁਸ਼ਤੀ ਦੰਗਲ ਸਮੂਹ ਪਿੰਡ ਵਾਸੀ ਅਤੇ ਐੱਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਦਰਗਾਹ ਤੇ ਪੁੱਜ ਕੇ ਮੱਥਾ ਟੇਕਿਆ ਤੇ ਮਨੋਕਾਮਨਾਵਾਂ ਪੂਰੀਆਂ ਹੋਣ 'ਤੇ ਫ਼ਲ ਮਠਿਆਈਆਂ ਅਤੇ ਚੂਰਮਿਆਂ ਦੇ ਪ੍ਰਸ਼ਾਦ ਚੜਾਏ | ਮੇਲੇ ਵਿਚ ਮੁੱਖ ਮਹਿਮਾਨ ਵਜੋਂ ਡੀ.ਐੱਸ.ਪੀ. ਕਪਿਲ ਕੌਸ਼ਲ ਨੇ ਸ਼ਿਰਕਤ ਕੀਤੀ | ਮੇਲੇ ਦੀ ਸ਼ੁਰੂਆਤ ਪ੍ਰਧਾਨ ਸਵਰਨ ਲਾਲ, ਪ੍ਰਧਾਨ ਰਾਮ ਸਿੰਘ, ਪ੍ਰਧਾਨ ਧਰਮ ਸਿੰਘ, ਮੋਂਟੂ ਮੈਡੀਕਲ ਸਟੋਰ ਖਜ਼ਾਨਚੀ, ਸੇਵਾਦਾਰ ਕਾਬਲ ਸਿੰਘ, ਮਾਜੂ ਪਹਿਲਵਾਨ, ਦੋਧੀ ਪਹਿਲਵਾਨ, ਸਕੱਤਰ ਸਿੰਘ ਫੌਜੀ, ਹੈਪੀ ਫਰਨੀਚਰ, ਗੁਰਸੇਵਕ ਸਿੰਘ, ਸੋਨੂ ਵਾਲੀਆ, ਰਵਿੰਦਰ, ਮਨਜੀਤ ਸਿੰਘ ਭੱਪੀ, ਦਲਬੀਰ ਸਿੰਘ, ਗੁਰਦੀਪ ਸਿੰਘ ਆਸਟਰੇਲੀਆ, ਗੁਰਦੀਪ ਸਿੰਘ ਪਹਿਲਵਾਨ, ਬੰਟੀ ਚੋਗਾਵਾਂ, ਸਿਕੰਦਰ ਸਿੰਘ ਆਦਿ ਸੇਵਾਦਾਰਾਂ ਨੇ ਦਰਗਾਹ 'ਤੇ ਚਾਦਰ ਚੜਾ ਕੇ ਕੀਤੀ | ਉਪਰੰਤ ਗਾਇਕ ਜੋੜੀ ਰਾਜ ਅਟੱਲਗੜ੍ਹ ਤੇ ਮਿਸ: ਨੀਲਮ ਅਤੇ ਪੰਜਾਬ ਦੇ ਨਾਮਵਰ ਗਾਇਕ ਕਨਵਰ ਗਰੇਵਾਲ ਨੇ ਆਪਣੀ ਕਲਾਂ ਦਾ ਲੋਹਾ ਮਨਵਾਇਆ ਅਤੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਸ਼ਾਮ ਨੂੰ ਕੁਸ਼ਤੀ ਦੰਗਲ ਕਰਵਾਏ ਗਏ | ਜਿਸ ਵਿਚ ਨਾਮੀ ਪਹਿਲਵਾਨਾਂ ਦੇ ਫਸਵੇਂ ਮੁਕਾਬਲੇ ਹੋਏ | ਝੰਡੇ ਦੀ ਕੁਸ਼ਤੀ ਸ਼ਾਨਵੀਰ ਕੋਹਾਲੀ ਤੇ ਰਵੀ ਵੇਹਰਾ ਦਰਮਿਆਨ ਹੋਈ | ਜਿਸ ਦਾ ਖੇਡ ਪ੍ਰੇਮਿਆ ਭਰਪੂਰ ਆਨੰਦ ਮਾਣਿਆ | ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵਲੋਂ ਲੱਖਾਂ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ |