13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪਿੰਡ ਓਡਰ ਵਿਖੇ ਸਾਲਾਨਾ ਮੇਲਾ ਤੇ ਕਬੱਡੀ ਟੂਰਨਾਮੈਂਟ ਕਰਵਾਇਆ <br/>

ਪਿੰਡ ਓਡਰ ਵਿਖੇ ਦਰਗਾਹ ਦੇ ਮੇਲੇ ਦੌਰਾਨ ਗਾਇਕ ਜੋੜੀ ਨੂੰ ਸਨਮਾਨਿਤ ਕਰਨ ਸਮੇਂ ਗੁਰਪ੍ਰੀਤ ਸਿੰਘ ਫੌਜੀ, ਸਰਪੰਚ ਚਰਨਜੀਤ ਸਿੰਘ ਨਾਲ ਮੇਲਾ ਪ੍ਰਬੰਧਕ ਤੇ ਹੋਰ | ਤਸਵੀਰ: ਗੁਰਵਿੰਦਰ ਸਿੰਘ ਕਲਸੀ <br/> 06-06-2026
ਚੋਗਾਵਾਂ, 5 ਜੂਨ (ਗੁਰਵਿੰਦਰ ਸਿੰਘ ਕਲਸੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੀਰ ਬਾਬਾ ਬੀਨੇ ਸ਼ਾਹ ਦੀ ਦਰਗਾਹ ਪਿੰਡ ਓਡਰ ਵਿਖੇ ਤੇ ਸਾਲਾਨਾ ਸੱਭਿਆਚਾਰਕ ਮੇਲਾ ਸਮੂਹ ਪਿੰਡ ਵਾਸੀ, ਮੈਂਬਰ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸਵੇਰ ਤੋਂ ਵੀ ਵੱਡੀ ਗਿਣਤੀ ਸ਼ਰਧਾਲੂਆਂ ਦਰਗਾਹ 'ਤੇ ਮੱਥਾ ਟੇਕਿਆ | ਪ੍ਰਬੰਧਕਾਂ ਵਲੋਂ ਮੇਲੇ ਦੀ ਸ਼ੁਰੂਆਤ ਦਰਗਾਹ 'ਤੇ ਚਾਦਰ ਚੜਾ ਕੇ ਕੀਤੀ ਗਈ | ਉਪਰੰਤ ਪੰਜਾਬੀ ਗਾਇਕ ਜੋੜੀ ਜੀਤ ਕੋਟਲੀ ਤੇ ਪ੍ਰੀਤ ਕੋਟਲੀ ਨੇ ਆਏ ਹੋਏ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਪ੍ਰਬੰਧਕਾਂ ਵਲੋਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ | ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਵੀ ਵਰਤੇ | ਇਸ ਮੌਕੇ ਸਰਪੰਚ ਚਰਨਜੀਤ ਸਿੰਘ, ਮੈਂਬਰ ਮੇਜਰ ਸਿੰਘ ਲਾਲੀ, ਮੇਲਾ ਕਮੇਟੀ ਪ੍ਰਧਾਨ ਸਵਰਗੀ ਜੱਸਾ ਸਿੰਘ ਵੇਰਕਾ ਡੇਅਰੀ ਦੇ ਸਪੁੱਤਰ ਗੁਰਪ੍ਰੀਤ ਸਿੰਘ ਫੌਜੀ, ਮੈਂਬਰ ਲਖਵਿੰਦਰ ਪਾਲ ਸਿੰਘ ਬਿੱਲੂ, ਪੰਜਾਬ ਸਿੰਘ ਮੈਂਬਰ, ਮੁਲਾਜ਼ਮ ਲਾਭ ਸਿੰਘ, ਅਰਜਨ ਸਿੰਘ, ਬਲਾਕ ਸੰਮਤੀ ਮੈਂਬਰ ਗੁਲਜ਼ਾਰ ਸਿੰਘ ਫੌਜੀ ਆਦਿ ਹਾਜ਼ਰ ਸਨ | ਇਸ ਮੌਕੇ ਗੁਰਜਨ ਸਿੰਘ ਵਲੋਂ ਲੰਗਰ ਦੀ ਸੇਵਾ ਕੀਤੀ ਗਈ | ਸ਼ਾਮ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਨਾਮੀ ਪਹਿਲਵਾਨਾਂ ਦੇ ਸਖਤ ਮੁਕਾਬਲੇ ਹੋਏ ਤੇ ਜੇਤੂ ਟੀਮਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਪੁਲਿਸ ਨੂੰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਸਰਕਾਰੀ ਸਕੂਲ ਸੋਹੀਆਂ ਕਲਾਂ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।