25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਜੂਨ '84 ਦੇ ਸ਼ਹੀਦ ਸਿੰਘਾਂ ਦੀ ਯਾਦ 'ਚ ਤਰਨਾ ਦਲ ਵਲੋਂ ਛਬੀਲ ਤੇ ਗੁਰੂ ਦੇ ਅਟੁੱਟ ਲੰਗਰ ਲਗਾਏ <br/>

ਪੰਥਕ ਮਸਲਿਆਂ ਸੰਬੰਧੀ ਵਿਚਾਰ ਵਟਾਂਦਰੇ ਮੌਕੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਾਲ ਗਿਆਨੀ ਪ੍ਰਮਜੀਤ ਸਿੰਘ ਅਕਾਲੀ ਅਤੇ ਸੰਗਤਾਂ ਨੂੰ ਲੰਗਰ ਛਕਾਉਂਦੇ ਹੋਏ ਸੇਵਾਦਾਰ | ਤਸਵੀਰਾਂ : ਜਸਪਾਲ ਸਿੰਘ <br/> 07-06-2026
ਨਵਾਂ ਪਿੰਡ, 6 ਜੂਨ (ਜਸਪਾਲ ਸਿੰਘ )-21ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਾ ਤੇ ਸ਼ਹੀਦ ਜਨਰਲ ਸ਼ੁਬੇਗ ਸਿੰਘ ਸਮੇਤ ਤੀਸਰਾ ਘਲੂਘਾਰਾ ਜੂਨ 1984, ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਸਮੂਹ ਸ਼ਹੀਦ ਸਿੰਘਾਂ, ਸਿੰਘਣੀਆਂ ਦੀ ਯਾਦ 'ਚ ਦਮਦਮੀ ਟਕਸਾਲ ਮਹਿਤਾ ਵਿਖੇ ਹੋਏ ਸ਼ਹੀਦੀ ਸਮਾਗਮਾਂ 'ਚ ਸ਼ਾਮਿਲ ਹੋਈਆਂ ਸੰਗਤਾਂ ਦੇ ਲਈ ਸ਼੍ਰੋਮਣੀ ਅਕਾਲੀ ਪੰਥ ਦਸ਼ਮੇਸ਼ ਤਰਨਾ ਦਲ, 5ਵਾਂ ਨਿਸ਼ਾਨ ਮਿਸਲ 1300 ਸੌ ਘੋੜ ਸ਼ਹੀਦ ਬਾਬਾ ਬੀਰ ਸਿੰਘ ਰੰਘਰੇਟਾ ਵਲੋਂ ਦਲ ਦੇ ਮੁੱਖੀ ਫ਼ਕਰ -ਏ -ਕੌਮ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੇ ਦੇਖ -ਰੇਖ ਹੇਠ ਅੰਮਿ੍ਤਸਰ -ਮਹਿਤਾ ਮੁੱਖ ਮਾਰਗ, ਅੱਡਾ ਮੀਰਾਂ ਚੱਕ 'ਤੇ ਲੱਸੀ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਹੱਦਵਾਣੇ ਤੇ ਗੁਰੂ ਦੇ ਅਟੁੱਟ ਲੰਗਰ ਲਗਾਏ ਗਏ | ਇਸ ਮੌਕੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਤੇ ਸੰਪਰਦਾਵਾਂ ਦੇ ਮੁਖੀਆਂ ਤੋਂ ਇਲਾਵਾ ਗਿਆਨੀ ਪ੍ਰਮਜੀਤ ਸਿੰਘ ਅਕਾਲੀ ਵਲੋਂ ਪੰਜਾਬ ਦੇ ਭਖਦੇ ਮੁੱਦਿਆਂ 'ਤੇ ਪੰਥਕ ਮਸਲਿਆਂ ਜਿਸ 'ਚ ਮੁੱਖ ਤੌਰ 'ਤੇ ਸਤਿਕਾਰ ਸੋਧ ਬਿੱਲ ਆਦਿ ਨੂੰ ਲੈ ਕੇ ਬਾਬਾ ਸੋਢੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਸ 'ਚ ਇਤਰਾਜ ਯੋਗ ਮੱਦਾਂ ਨੂੰ ਹਟਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਕਿਹਾ | ਇਸ ਮੌਕੇ ਭਾਈ ਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਦਿਹਾਤੀ ਐੱਸ. ਸੀ. ਵਿੰਗ ਸ਼ੋ੍ਰਮਣੀ ਅਕਾਲੀ ਦਲ (ਬ) ਅਤੇ ਵੱਡੀ ਗਿਣਤੀ 'ਚ ਸੰਗਤਾਂ ਤੇ ਪੰਥਕ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਨਿਹੰਗ ਜਥੇਬੰਦੀ ਨੇ ਦੁਕਾਨਾਂ ਬੰਦ ਕਰਵਾਈਆਂ <br/> ਅਗਲੀ ਖ਼ਬਰ ਸਿਆਸੀ ਬਦਲਾਖੋਰੀ ਨਾਲ ਬਿਕਰਮ ਸਿੰਘ ਮਜੀਠੀਆ ਦਾ ਸਿਆਸੀ ਕੱਦ ਹੋਰ ਉੱਚਾ ਹੋਇਆ : ਪ੍ਰਧਾਨ ਦਿਆਲ ਸਿੰਘ ਖਿਲਚੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।