ਸਠਿਆਲਾ, 6 ਜੂਨ (ਜਗੀਰ ਸਿੰਘ ਸਫਰੀ)-ਮੁੱਖ ਚੋਣ ਅਫਸਰ ਪੰਜਾਬ ਦੇ ਨਿਰਦੇਸ਼ਾਂ 'ਤੇ ਸਰਕਾਰੀ ਸਕੂਲਾਂ 'ਚ ਬਣੇ ਬੂਥਾਂ 'ਤੇ ਅੱਜ 7 ਜੂਨ ਨੂੰ ਐੱਸ.ਆਰ. ਲਈ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਹੈ | ਇਸ ਬਾਰੇ ਏ. ਐੱਲ.ਐੱਮ.ਟੀ. ਗਗਨਦੀਪ ਸਿੰਘ ਸਠਿਆਲਾ ਨੇ ਦੱਸਿਆ ਹੈ ਐੱਸ.ਡੀ.ਐੱਮ. ਜਸ਼ਨਦੀਪ ਸਿੰਘ ਬਾਬਾ ਬਕਾਲਾ ਸਾਹਿਬ ਦੀਆਂ ਹਦਾਇਤਾਂ 'ਤੇ 234 ਬੂਥਾਂ 'ਤੇ ਬੀ.ਐੱਲ.ਓਜ਼ ਬੈਠਣਗੇ ਤੇ ਜੋ ਵੀ ਵੋਟਰ 2003 ਦਾ ਡਾਟਾ ਦੇਣ ਤੋਂ ਰਹਿ ਗਏ ਹਨ ਤੇ ਉਹ ਵੋਟਰ ਅੱਜ 7 ਜੂਨ ਦਿਨ ਐਤਵਾਰ ਨੂੰ ਬੀ.ਐੱਲ.ਓਜ਼ ਨੂੰ ਆਪਣਾ ਡਾਟਾ ਦੇਣ ਤਾਂ ਉਨ੍ਹਾਂ ਦੀ ਵੋਟਰ ਮੈਪ ਹੋ ਸਕੇ |