24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸਿੱਖ ਪੰਥ ਲਈ ਸ਼ਹਾਦਤਾਂ ਦੇਣ ਵਾਲੇ ਸ਼ਹੀਦ ਕੌਮ ਦਾ ਵੱਡਾ ਸਰਮਾਇਆ ਹੁੰਦੇ ਹਨ-ਜਥੇਦਾਰ ਕੁਲਦੀਪ ਸਿੰਘ ਗੜਗੱਜ <br/>

ਸ਼ਹੀਦ ਭਾਈ ਲਖਬੀਰ ਸਿੰਘ ਬੀਰਾ ਦੇ ਬਰਸੀ ਸਮਾਗਮ 'ਚ ਹਾਜ਼ਰੀ ਭਰਨ ਪਹੁੰਚੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਹੋਰ ਸ਼ਖ਼ਸੀਅਤਾਂ, ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ ਸਮਾਗਮ 'ਚ ਆਏ ਮਹਾਂਪੁਰਸ਼ਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਅਤੇ ਬੀਬੀਆਂ ਦਾ ਜਥਾ ਸੰਗਤਾਂ ਨੂੰ ਢਾਡੀ ਵਾਰਾਂ ਸੁਣਾਉਂਦਾ ਹੋਇਆ | ਤਸਵੀਰਾਂ : ਗੁਰਪ੍ਰੀਤ ਸਿੰਘ ਢਿੱਲੋਂ <br/> 07-06-2026
ਅਜਨਾਲਾ, 6 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਮਿਸਲ ਸ਼ਹੀਦ ਬਾਬਾ ਬਲਵੰਤ ਸਿੰਘ ਤਰਨਾ ਦਲ ਵਲੋਂ ਸ਼ਹੀਦ ਭਾਈ ਲਖਬੀਰ ਸਿੰਘ ਬੀਰਾ ਦੀ ਸਾਲਾਨਾ ਬਰਸੀ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਨਿਹੰਗ ਸਿੰਘਾਂ ਪਿੰਡ ਹਰੜ ਖ਼ੁਰਦ ਵਿਖੇ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਈ ਗਈ | ਬਰਸੀ ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਧਾਰਮਿਕ ਦਿਵਾਨਾਂ ਦੌਰਾਨ ਭਾਈ ਹਰਜੀਤ ਸਿੰਘ ਦੇ ਜਥੇ ਵਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਅਤੇ ਭਾਈ ਜਗੀਰ ਸਿੰਘ ਭਮਾਕਾ ਖਾਪੜਖੇੜੀ ਬੀਬੀਆਂ ਦੇ ਜਥੇ ਤੋਂ ਇਲਾਵਾ ਮੁਖ਼ਤਾਰ ਸਿੰਘ ਗੁਮਾਨਪੁਰੀ, ਕਵੀਸ਼ਰ ਅਮਨਪ੍ਰੀਤ ਸਿੰਘ ਘਣੀਏਕੇ ਬਾਂਗਰ, ਬੀਬੀ ਮਨਜੀਤ ਕੌਰ, ਬੀਬੀ ਪਵਨਪ੍ਰੀਤ ਕੌਰ, ਬੀਬੀ ਸ਼ਰਨਜੀਤ ਆਦਿ ਤੋਂ ਇਲਾਵਾ ਹੋਰਨਾਂ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਨੇ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਤੇ ਸਹੀਦ ਭਾਈ ਲਖਬੀਰ ਸਿੰਘ ਬੀਰਾ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਈ ਲਖਬੀਰ ਸਿੰਘ ਬੀਰਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਿੱਖ ਪੰਥ ਲਈ ਸ਼ਹਾਦਤਾਂ ਦੇਣ ਵਾਲੇ ਸ਼ਹੀਦ ਕੌਮ ਦਾ ਵੱਡਾ ਸਰਮਾਇਆ ਹੁੰਦੇ ਹਨ, ਇਸ ਕਰਕੇ ਸ਼ਹੀਦਾਂ ਦੀਆਂ ਯਾਦਾਂ ਨੂੰ ਮਨਾਉਣਾ ਸਮੇਂ ਦੀ ਲੋੜ ਹੈ | ਧਾਰਮਿਕ ਦਿਵਾਨਾਂ ਦੀ ਸਮਾਪਤੀ ਉਪਰੰਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੇ ਆਪਣੇ ਆਪਣੇ ਘੋੜਿਆਂ ਤੇ ਸਵਾਰ ਹੋ ਹੱਥ 'ਚ ਨੇਜੇ ਬਰਛੀ ਬਰਛੇ, ਖੰਡੇ ਦੋ ਧਾਰੇ ਤੇ ਕਿਰਪਾਨਾਂ ਆਦਿ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ ਦੀ ਅਗਵਾਈ ਵਿਚ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕੀਤਾ ਅਤੇ ਆਈ ਸੰਗਤ ਨੂੰ ਘੋੜਸਵਾਰੀ, ਨੇਜ਼ੇਬਾਜ਼ੀ, ਗਤਕੇਬਾਜ਼ੀ, ਕਿੱਲਾ ਅਤੇ ਕਿੱਲੀ ਪੁੱਟਣੀ, ਪੈਂਤੜੇ ਕੱਢਣੇ ਤੇ ਕਿਲਾ ਫਤਿਹ ਕਰਨ ਵਰਗੀਆਂ ਜੰਗਜੂ ਖ਼ਾਲਸਾਈ ਖੇਡਾਂ ਦੇ ਜੌਹਰ ਵਿਖਾ ਕੇ ਸਿੱਖੀ ਦੇ ਪੁਰਾਤਨ ਵਿਰਸੇ ਤੇ ਇਤਿਹਾਸ ਨਾਲ ਜੋੜਿਆ | ਅਖੀਰ ਵਿਚ ਸਮੂਹ ਧਾਰਮਿਕ ਬੁਲਾਰਿਆਂ, ਮਹੱਲਾ ਖੇਡਣ ਵਾਲੀਆਂ ਫ਼ੌਜਾਂ ਤੇ ਸੰਤਾਂ ਮਹਾਪੁਰਸ਼ਾਂ ਨੂੰ ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ ਤੇ ਜਥੇਦਾਰ ਬਾਬਾ ਸਤਨਾਮ ਸਿੰਘ ਪ੍ਰਧਾਨ ਖਾਪੜਖੇੜੀ ਵਲੋਂ ਸਾਂਝੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਜਥੇਦਾਰ ਸੁਖਪਾਲ ਸਿੰਘ ਮਾਲਵਾ ਤਰਨਾਦਲ, ਜਥੇਦਾਰ ਬਲਦੇਵ ਸਿੰਘ ਮੁਸਤਫ਼ਾਪੁਰ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ.ਆਈ.ਐੱਸ.ਐੱਸ.ਐੱਫ. ਖਾਲਸਾ, ਭਾਈ ਸੁਖਦੇਵ ਸਿੰਘ ਫ਼ੌਜੀ, ਮਿਸਲ ਬਾਬਾ ਫਤਿਹ ਸਿੰਘ ਤਰਨਾ ਦਲ ਜਥੇਦਾਰ ਕਸ਼ਮੀਰ ਸਿੰਘ ਧਰਮਕੋਟ ਬੱਗਾ, ਜਥੇ ਸਾਹਿਬ ਸਿੰਘ, ਬਾਬਾ ਮਨਜੀਤ ਸਿੰਘ, ਭਾਈ ਇੰਦਰਜੀਤ ਸਿੰਘ ਕਾਉਂਕੇ, ਜਥੇਦਾਰ ਸਤਨਾਮ ਸਿੰਘ ਰਤੜਾ, ਜਥੇਦਾਰ ਪ੍ਰਗਟ ਸਿੰਘ ਮਜੀਠਾ ਬਾਈਪਾਸ, ਬਾਬਾ ਰਵੇਲ ਰੰਧਾਵਾ, ਬੀਬੀ ਅਮਰਜੀਤ ਕੌਰ ਪ੍ਰਧਾਨ ਇਸਤਰੀ ਵਿੰਗ, ਸਤਨਾਮ ਸਿੰਘ ਗੁਮਟਾਲਾ, ਬਾਬਾ ਗੁਰਦਿੱਤ ਸਿੰਘ, ਬਾਬਾ ਨਰਿੰਦਰ ਸਿੰਘ ਵੱਲਾ, ਬਾਬਾ ਸੋਹਣ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ |

ਪਿਛਲੀ ਖ਼ਬਰ -ਅਮਰੀਕੀ ਪ੍ਰਾਇਮਰੀ ਚੋਣਾਂ- ਕੈਲੀਫੋਰਨੀਆ ਦੇ ਗਵਰਨਰ ਵਜੋਂ ਡੈਮੋਕ੍ਰੇਟਿਕ ਪਾਰਟੀ ਦੇ ਹੇਵੀਅਰ ਬਾਸੇਰਾ ਦੀ ਵੱਡੀ ਜਿੱਤ... ਅਗਲੀ ਖ਼ਬਰ ਧਾਲੀਵਾਲ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬਿਜਲੀ ਸੁਧਾਰਾਂ ਦਾ ਲਿਆ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।