ਮਜੀਠਾ, 9 ਜੂਨ (ਜਗਤਾਰ ਸਿੰਘ ਸਹਿਮੀ)-ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਦੇ ਫ਼ੈਸਲੇ ਅਨੁਸਾਰ ਮੁੱਖ ਦਫਤਰ ਪਟਿਆਲਾ ਵਿਖੇ ਰੋਜਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ ਉੱਪਰ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਪਟਿਆਲਾ ਪੁਲਿਸ ਵਲੋਂ ਕੀਤੇ ਵਹਿਸ਼ੀਆਨਾ ਲਾਠੀਚਾਰਜ ਦੇ ਵਿਰੁੱਧ 'ਚ ਬਿਜਲੀ ਘਰ ਮਜੀਠਾ ਵਿਖੇ ਰੈਲੀ ਕਰ ਕੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ | ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਸੱਤਾ ਵਿਚ ਆਉਣ ਸਮੇਂ ਬੇਰੁਜ਼ਗਾਰ ਨੌਜਵਾਨਾਂ ਨਾਲ ਰੋਜ਼ਗਾਰ ਦੇਣ ਦੇ ਵਾਅਦੇ ਕੀਤੇ ਸੀ | ਇਨ੍ਹਾਂ ਨੌਜਵਾਨਾਂ ਨੇ ਪਹਿਲਾਂ ਆਈ. ਟੀ. ਆਈ. ਪਾਸ ਕੀਤੀ, ਹੁਣ ਇਹ ਨੌਜਵਾਨ ਬਿਜਲੀ ਵਿਭਾਗ ਵਿਚ ਅਪਰੈਂਟਸਿਪ ਕਰ ਰਹੇ ਹਨ | ਉਸ ਸਮੇਂ ਪਾਵਰਕਾਮ ਦੀ ਮੈਨੇਜਮੈਂਟ ਨੇ ਇਨ੍ਹਾਂ ਕਾਮਿਆਂ ਨਾਲ ਬਿਜਲੀ ਵਿਭਾਗ ਵਿਚ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਪਰ ਪਾਵਰਕਾਮ ਦੀ ਮੈਨੇਜਮੈਂਟ ਨੇ ਭਰਤੀ ਕਰਨ ਦਾ ਜਾਰੀ ਇਸ਼ਤਿਹਾਰ ਵੀ ਰੱਦ ਕਰ ਦਿੱਤਾ | ਉਕਤ ਕਾਮਿਆਂ ਵਲੋਂ ਭਰਤੀ ਹੋਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਤੇ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਪੁਲਿਸ ਜਬਰ ਦੇ ਜ਼ੋਰ ਹੱਕ ਮੰਗਦੇ ਕਾਮਿਆਂ ਦੀ ਆਵਾਜ਼ ਬੰਦ ਕਰਵਾਉਣਾ ਚਾਹੁੰਦੀ ਹੈ | ਪੰਜਾਬ ਸਰਕਾਰ ਦੇ ਇਸ਼ਾਰਿਆਂ 'ਤੇ ਅਪਰੈਂਟਸ਼ਿਪ ਕਾਮਿਆਂ ਤੇ ਪੁਲਿਸ ਪ੍ਰਸ਼ਾਸਨ ਵਲੋਂ ਵਹਿਸ਼ੀਆਨਾਂ ਢੰਗ ਨਾਲ ਲਾਠੀਚਾਰਜ ਕੀਤਾ ਗਿਆ, ਜਿਸਦਾ ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਕੀਤੀ ਇਸ ਘਿਨਾਉਣੀ ਕਾਰਵਾਈ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ | ਰੈਲੀ ਨੂੰ ਕਿ੍ਸ਼ਨ ਸਿੰਘ ਅÏਲਖ, ਸੁਖਪਾਲ ਸਿੰਘ ਮਜੀਠਾ, ਰਘਬੀਰ ਸਿੰਘ ਮਜੀਠਾ, ਕੁੰਦਨ ਲਾਲ ਹਰੀਆਂ, ਗੁਰਪ੍ਰੀਤ ਸਿੰਘ ਸੋਹੀਆਂ, ਲਖਵਿੰਦਰ ਸਿੰਘ ਭੋਮਾ ਨੇ ਸੰਬੋਧਨ ਕੀਤਾ |
ਟੈਕਨੀਕਲ ਸਰਵਿਸਜ਼ ਯੂਨੀਅਨ ਵਲੋਂ ਅਰਥੀ ਫੂਕ ਮੁਜ਼ਾਹਰਾ
ਅਜੀਤ ਡੈਸਕ
10-06-2026