ਜੰਡਿਆਲਾ ਗੁਰੂ, 9 ਜੂਨ (ਨਿੱਜੀ ਪੱਤਰ ਪ੍ਰੇਰਕ)-ਪ੍ਰੈੱਸ ਵੈਲਫੇਅਰ ਕਲੱਬ ਜ਼ਿਲ੍ਹਾ ਅੰਮਿ੍ਤਸਰ ਦੀ ਜੰਡਿਆਲਾ ਗੁਰੂ ਵਿਖੇ ਕਲੱਬ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਜੋਸਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪੱਤਰਕਾਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕਰਦਿਆਂ ਕਲੱਬ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ | ਇਸ ਮੀਟਿੰਗ ਵਿਚ ਪ੍ਰਮਿੰਦਰ ਸਿੰਘ ਜੋਸਨ ਨੂੰ ਪ੍ਰੈੱਸ ਵੈੱਲਫੇਅਰ ਕਲੱਬ ਜ਼ਿਲ੍ਹਾ ਅੰਮਿ੍ਤਸਰ ਦਾ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਤੇ ਰਾਮ ਪ੍ਰਸ਼ਾਦ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਜਸਪਾਲ ਸਿੰਘ ਨਵਾਂ ਪਿੰਡ ਨੂੰ ਮੀਤ ਪ੍ਰਧਾਨ, ਗੁਰਨਾਮ ਸਿੰਘ ਬੁੱਟਰ ਨੂੰ ਜਨਰਲ ਸਕੱਤਰ, ਸੁਰਜੀਤ ਸਿੰਘ ਖਾਲਸਾ ਨੂੰ ਪ੍ਰੈੱਸ ਸਕੱਤਰ, ਜਸਪਾਲ ਸ਼ਰਮਾ ਨੂੰ ਖਜਾਨਚੀ, ਡਾ. ਅਸ਼ਵਨੀ ਸ਼ਰਮਾ ਨੂੰ ਮੁੱਖ ਸਲਾਹਕਾਰ, ਸੁਰਿੰਦਰ ਪਾਲ ਸਿੰਘ ਨੂੰ ਜੁਆਇੰਟ ਸਕੱਤਰ ਤੇ ਤਰਲੋਚਨ ਸਿੰਘ ਧੰਜੂ, ਜਸਵਿੰਦਰ ਸਿੰਘ ਜੱਸਾ ਅਨਜਾਣ, ਦਿਆਲ ਅਰੋੜਾ, ਹਰਿੰਦਰ ਸਿੰਘ ਲਾਡੀ ਮੱਲੀ, ਵਿਸ਼ਵਜੀਤ ਸਿੰਘ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਪ੍ਰਮਿੰਦਰ ਸਿੰਘ ਜੋਸਨ ਤੇ ਸੀਨੀਅਰ ਮੀਤ ਪ੍ਰਧਾਨ ਰਾਮ ਪ੍ਰਸਾਦ ਸ਼ਰਮਾ ਨੇ ਫੀਲਡ ਵਿਚ ਕਰਮ ਕਰਦੇ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲ ਤੋਂ ਜਾਣੰੂ ਕਰਾਉਂਦਿਆਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਪੱਤਰਕਾਰਾਂ ਦੀ ਅੱਜ ਤੱਕ ਬਾਂਹ ਨਹੀਂ ਫੜੀ ਜਦੋਂ ਕਿ ਪੱਤਰਕਾਰ ਆਪਣਾ ਕੀਮਤੀ ਸਮਾਂ ਕੱਢ ਕੇ ਸਰਕਾਰਾਂ ਦੀਆਂ ਪ੍ਰਾਪਤੀਆਂ, ਇਲਾਕੇ ਦੀਆਂ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ | ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰੇ ਨੂੰ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੇ ਬੱਚਿਆਂ ਲਈ ਨੌਕਰੀਆਂ ਲਈ ਸਪੈਸ਼ਲ ਕੋਟਾ, 20 ਲੱਖ ਦਾ ਬੀਮਾ, ਸਸਤੇ ਰੇਟ 'ਤੇ ਪਲਾਟ ਤੇ 58 ਸਾਲ ਤੋਂ ਉੱਪਰ ਦੀ ਉਮਰ ਵਾਲੇ ਪੱਤਰਕਾਰ ਨੂੰ ਪੈਨਸ਼ਨ ਤੇ ਮੁਫ਼ਤ ਮੈਡੀਕਲ ਵਰਗੀਆਂ ਸਹੂਲਤਾਂ ਨੂੰ ਪੱਤਰਕਾਰਾਂ ਲਈ ਲਾਗੂ ਕਰਨਾ ਚਾਹੀਦਾ |