13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਰਕਾਰੀ ਆਈ. ਟੀ. ਆਈ. ਲੋਪੋਕੇ ਵਿਖੇ ਰੁਜ਼ਗਾਰ ਮੇਲਾ ਲਗਾ ਕੇ ਸਿੱਖਿਆਰਥੀਆਂ ਨੂੰ ਵੰਡੇ ਨਿਯੁਕਤੀ ਪੱਤਰ <br/>

ਆਈ.ਟੀ.ਆਈ. ਲੋਪੋਕੇ ਵਿਖੇ ਰੁਜ਼ਗਾਰ ਮੇਲੇ ਦੌਰਾਨ ਸਿਖਿਆਰਥੀਆਂ ਨੂੰ ਨਿਯੁਕਤੀ ਪੱਤਰ ਦੇਣ ਸਮੇਂ ਹੁੰਡਈ ਕੰਪਨੀ ਦੇ ਨੁਮਾਇੰਦੇ ਨਾਲ ਪਿ੍ੰਸੀਪਲ ਜਤਿੰਦਰ ਸਿੰਘ, ਕਿਰਨਜੀਤ ਸਿੰਘ ਤੇ ਹੋਰ | ਤਸਵੀਰ: ਗੁਰਵਿੰਦਰ ਸਿੰਘ ਕਲਸੀ <br/> 12-06-2026
ਚੋਗਾਵਾਂ, 11 ਜੂਨ (ਗੁਰਵਿੰਦਰ ਸਿੰਘ ਕਲਸੀ)-ਗਵਰਨਮੈਂਟ ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟ ਲੋਪੋਕੇ ਵਿਖੇ ਹੁੰਡਈ ਮੋਟਰ ਇੰਡੀਆ ਲਿਮਟਿਡ ਵਲੋਂ ਸਰਟੀਫਿਕੇਟ ਵੰਡ ਸਮਾਗਮ ਤੇ ਰੁਜ਼ਗਾਰ ਮੇਲਾ ਲਗਾਇਆ ਗਿਆ | ਹੁੰਡਈ ਮੋਟਰਜ਼ ਅਤੇ ਆਈ.ਟੀ.ਆਈ. ਲੋਪੋਕੇ ਵਿਚਕਾਰ ਹੋਏ ਐੱਮ.ਓ.ਯੂ. ਤਹਿਤ ਕਰਵਾਏ ਪ੍ਰੋਗਰਾਮ ਵਿਚ ਐੱਮ.ਐੱਮ.ਵੀ. ਟਰੇਡ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਹੁੰਡਈ ਮੋਟਰਜ਼ ਦੇ ਗੁੜਗਾਓਾ (ਗੁਰੂਗ੍ਰਾਮ) ਅਤੇ ਅੰਮਿ੍ਤਸਰ ਤੋਂ ਵਿਸ਼ੇਸ਼ ਤੌਰ 'ਤੇ ਸ੍ਰੀ ਹਰਜਿੰਦਰ ਸਿੰਘ ਟ੍ਰੇਨਿੰਗ ਮੈਨੇਜਰ, ਪਵਨ ਕੁਮਾਰ ਟੈਰੇਟਰੀ ਮੈਨੇਜਰ ਅਤੇ ਟ੍ਰੇਨਿੰਗ ਇੰਚਾਰਜ, ਸ਼ੁਭਮ ਗੁਪਤਾ ਟੀ.ਐੱਸ.ਐੱਲ. ਫਾਊਾਡੇਸ਼ਨ ਪ੍ਰਤੀਨਿਧ, ਸੁਮਿਤ ਸ਼ਰਮਾ ਜਨਰਲ ਮੈਨੇਜਰ, ਨੋਵਲਟੀ ਹੁੰਡਈ, ਸ੍ਰੀ ਪਵਨਦੀਪ ਸਿੰਘ ਜਨਰਲ ਮੈਨੇਜਰ, ਆਰਿਅਨ ਹੁੰਡਈ ਪਹੁੰਚੇ | ਉਨ੍ਹਾਂ ਦਾ ਇੱਥੇ ਆਉਣ ਤੇ ਪਿ੍ੰਸੀਪਲ ਜਤਿੰਦਰ ਸਿੰਘ ਅਤੇ ਟੀ.ਓ. ਅਜੀਤਪਾਲ ਸਿੰਘ ਨੇ ਨਿੱਘਾ ਸਵਾਗਤ ਕੀਤਾ | ਇਸ ਕੈਂਪਸ ਪਲੇਸਮੈਂਟ ਦੌਰਾਨ ਆਟੋਮੋਬਾਈਲ ਖੇਤਰ ਦੀਆਂ ਪ੍ਰਮੁੱਖ ਕੰਪਨੀਆਂ 'ਆਰਿਅਨ ਹੁੰਡਈ ਅਤੇ ਨੋਵਲਟੀ ਹੁੰਡਈ ਵਲੋਂ ਵਿਦਿਆਰਥੀਆਂ ਦੀ ਜੋਬ ਇੰਟਰਵਿਊ ਲਈ ਗਈ | ਸੰਸਥਾ ਲਈ ਇਹ ਬਹੁਤ ਵੱਡੀ ਪ੍ਰਾਪਤੀ ਰਹੀ ਕਿ ਇੰਟਰਵਿਊ ਵਿਚ ਹਿੱਸਾ ਲੈਣ ਵਾਲੇ 100% ਵਿਦਿਆਰਥੀਆਂ ਦੀ ਸਫਲਤਾਪੂਰਵਕ ਪਲੇਸਮੈਂਟ ਹੋਈ | ਚੁਣੇ ਗਏ ਵਿਦਿਆਰਥੀਆਂ ਨੂੰ ਕੰਪਨੀਆਂ ਵਲੋਂ ਸ਼ਾਨਦਾਰ ਸੈਲਰੀ ਪੈਕੇਜ ਦੀ ਪੇਸ਼ਕਸ਼ ਕੀਤੀ ਗਈ ਹੈ | ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਮੌਕੇ 'ਤੇ ਹੀ ਅਪਾਇੰਟਮੈਂਟ ਲੈਟਰ (ਨਿਯੁਕਤੀ ਪੱਤਰ) ਜਾਰੀ ਕਰ ਦਿੱਤੇ ਗਏ, ਤਾਂ ਜੋ ਵਿਦਿਆਰਥੀ ਆਪਣੀਆਂ ਅੰਤਿਮ ਪ੍ਰੀਖਿਆਵਾਂ ਖ਼ਤਮ ਹੁੰਦਿਆਂ ਹੀ ਸਿੱਧਾ ਕੰਪਨੀਆਂ ਵਿਚ ਜੁਆਇਨ ਕਰ ਸਕਣ | ਪ੍ਰੋਗਰਾਮ ਦੇ ਮੰਚ ਸੰਚਾਲਨ ਦੀ ਭੂਮਿਕਾ ਕੋਪਾ ਇੰਸਟਰਕਟਰ ਸਿਮਰਨਜੀਤ ਕੌਰ ਵਲੋਂ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ | ਪ੍ਰੋਗਰਾਮ ਦੇ ਅਖੀਰ ਵਿਚ ਮੋਟਰ ਮਕੈਨਿਕ ਇੰਸਟਰਕਟਰ ਕਿਰਨਜੀਤ ਸਿੰਘ, ਮਿਸਟਰ ਨਿਤਿਨ ਕੁਮਾਰ ਅਤੇ ਐਨ.ਸੀ.ਸੀ. ਅਫ਼ਸਰ ਕੈਪਟਨ ਤਲਵਿੰਦਰ ਸਿੰਘ ਵਲੋਂ ਹੁੰਡਈ ਦੇ ਸਾਰੇ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡੀ.ਈ.ਓ. ਮਨਦੀਪ ਸਿੰਘ ਵਾਇਰਮੈਨ ਇੰਸਟਰਕਟਰ, ਸੰਦੀਪ ਸਿੰਘ ਵੈਲਡਰ ਇੰਸਟਰਕਟਰ, ਜਗਬੀਰ ਸਿੰਘ ਟਰੈਕਟਰ ਮਕੈਨਿਕਲ ਇੰਸਟਰਕਟਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੰਗਤਾਂ ਦੇ ਅਥਾਹ ਸਹਿਯੋਗ ਸਦਕਾ ਸ਼ਹੀਦੀ ਸਮਾਗਮ ਚੜ੍ਹਦੀ ਕਲਾ ਨਾਲ ਸੰਪੰਨ-ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ <br/> ਅਗਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਹੱਕਾਂ ਨੂੰ ਦਬਾਅ ਨਹੀਂ ਸਕੇਗੀ-ਸਰਪੰਚ ਇਕਬਾਲ ਸਿੰਘ ਬੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।