13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕਸਬਾ ਤਰਸਿੱਕਾ ਦੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਸੰਬੰਧੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਅੱਜ <br/>

ਰਮੇਸ਼ ਅਵਸਥੀ ਤਰਸਿੱਕਾ <br/> 12-06-2026
ਤਰਸਿੱਕਾ, 11 ਜੂਨ (ਅਤਰ ਸਿੰਘ ਤਰਸਿੱਕਾ)-ਕਸਬਾ ਪੁਲ ਨਹਿਰ ਦੇ ਛੋਟੇ ਦੁਕਾਨਦਾਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਕੱਲ੍ਹ 12 ਜੂਨ ਸ਼ੁੱਕਰਵਾਰ ਨੂੰ ਸ਼ਾਮ 5 ਵਜੇ ਕਸਬਾ ਪੁੱਲ ਨਹਿਰ ਤਰਸਿੱਕਾ ਵਿਖੇ ਸਾਰੇ ਸਰਕਾਰੀ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਵਾਈ ਜਾ ਰਹੀ ਹੈ | ਰਮੇਸ਼ ਅਵਸਥੀ ਚੇਅਰਮੈਨ ਵਪਾਰਕ ਮੰਡਲ ਹਲਕਾ ਜੰਡਿਆਲਾ ਗੁਰੂ ਅਨੁਸਾਰ ਇਸ ਮੀਟਿੰਗ 'ਚ ਐੱਸ. ਡੀ. ਐੱਮ. ਬਾਬਾ ਬਕਾਲਾ, ਡੀ. ਐੱਸ. ਪੀ. ਜੰਡਿਆਲਾ ਗੁਰੂ, ਐੱਸ. ਐੱਚ. ਓ. ਥਾਣਾ ਤਰਸਿੱਕਾ, ਐੱਸ. ਡੀ. ਓ. ਪਾਵਰ ਨਿਗਮ ਬੁਟਾਰੀ, ਬੀ. ਡੀ. ਪੀ. ਓ., ਨਾਇਬ ਤਹਿਸੀਲਦਾਰ ਸਬ ਤਹਿਸੀਲ ਤਰਸਿੱਕਾ, ਖੇਤੀਬਾੜੀ ਦਫ਼ਤਰ ਤਰਸਿੱਕਾ, ਐੱਸ. ਐੱਮ. ਓ. ਸਮੂਹਿਕ ਸਿਹਤ ਕੇਂਦਰ ਤਰਸਿੱਕਾ, ਖੁਰਾਕ ਤੇ ਸਪਲਾਈ ਵਿਭਾਗ ਤਰਸਿੱਕਾ ਤੇ ਸੀ. ਡੀ. ਪੀ. ਓ. ਆਂਗਣਵਾੜੀ ਦਫਤਰ ਤਰਸਿੱਕਾ ਤੋਂ ਇਲਾਵਾ ਜਗਦੀਪ ਸਿੰਘ ਸਰਪੰਚ ਤਰਸਿੱਕਾ, ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ, ਬਲਰਾਜ ਸਿੰਘ ਇੰਜ. ਬਲਾਕ ਪ੍ਰਧਾਨ, ਵਿਸ਼ਾਲ ਸ਼ਰਮਾ ਪ੍ਰੈੱਸ ਸਕੱਤਰ ਤੇ ਬਾਬਾ ਬਲਵੰਤ ਸਿੰਘ ਮਾਂਗਟ ਆਦਿ ਸ਼ਾਮਿਲ ਹੋਣਗੇ | ਰਮੇਸ਼ ਅਵਸਥੀ ਚੇਅਰਮੈਨ ਵਪਾਰਕ ਮੰਡਲ ਹਲਕਾ ਜੰਡਿਆਲਾ ਗੁਰੂ ਨੇ ਦੱਸਿਆ ਕਿ ਇਸ ਮੀਟਿੰਗ 'ਚ ਦੁਕਾਨਦਾਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ ਅਤੇ ਕੁਝ ਮੁਸ਼ਕਿਲਾਂ ਦਾ ਹੱਲ ਮੌਕੇ 'ਤੇ ਹੀ ਕੀਤਾ ਜਾਵੇਗਾ | ਇਸ ਸੰਬੰਧੀ ਉਨ੍ਹਾਂ ਨੇ ਕਸਬੇ ਦੇ ਸਾਰੇ ਦੁਕਾਨਦਾਰਾਂ ਨੂੰ ਇਸ ਮੀਟਿੰਗ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ਤਾਂ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਪ੍ਰੇਸ਼ਾਨੀਆਂ ਦਾ ਹੱਲ ਕੀਤਾ ਜਾ ਸਕੇ |

ਪਿਛਲੀ ਖ਼ਬਰ ਸਠਿਆਲਾ ਵਾਇਆ ਬਟਾਲਾ ਜਾਣ ਵਾਲੀ ਜਰਨੈਲੀ ਸੜਕ 'ਚ ਪਏ ਡੂੰਘੇ ਖੱਡਿਆਂ ਕਾਰਨ ਵਾਹਨ ਚਾਲਕ ਪ੍ਰੇਸ਼ਾਨ <br/> ਅਗਲੀ ਖ਼ਬਰ ਮਹਿਲਾ ਕੋਲੋਂ ਮੋਬਾਈਲ ਖੋਹਣ 'ਚ ਅਸਫ਼ਲ ਨੌਜਵਾਨਾਂ ਵਲੋਂ ਮਹਿਲਾ ਦੇ ਪਤੀ ਦੀ ਕੁੱਟਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।