13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਭਾਰੀ ਮੀਂਹ ਤੇ ਤੇਜ਼ ਹਨੇਰੀ ਨੇ ਸੈਲਾਨੀਆਂ ਨੂੰ ਗਰਮੀ ਤੋਂ ਦਿੱਤੀ ਰਾਹਤ, ਜਾਨੀ-ਮਾਲੀ ਨੁਕਸਾਨ ਤੋਂ ਹੋਇਆ ਬਚਾਅ <br/>

ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਵੇਖਣ ਉਪਰੰਤ ਆਪਣੀਆਂ ਮੰਜ਼ਿਲਾਂ ਨੂੰ ਜਾਣ ਸਮੇਂ ਭੀੜ 'ਚ ਫਸੀਆਂ ਗੱਡੀਆਂ ਦੇ ਦਿ੍ਸ਼ | ਤਸਵੀਰਾਂ : ਰਾਜਿੰਦਰ ਸਿੰਘ ਰੂਬੀ <br/> 12-06-2026
ਅਟਾਰੀ ਸਰਹੱਦ, (ਅੰਮਿ੍ਤਸਰ) 11 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਦੋਨਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ-ਵਾਹਗਾ ਸਰਹੱਦ 'ਤੇ ਹੋ ਰਹੀ ਰੀਟਰੀਟ ਸੈਰਾਮਨੀ ਦਾ ਆਨੰਦ ਮਾਨਣ ਲਈ ਧੁੱਪ ਅਤੇ ਗਰਮੀ ਵਿਚ ਵੀ ਹਜ਼ਾਰਾਂ ਦੀ ਗਿਣਤੀ ਵਿਚ ਦੂਰ-ਦੁਰਾਡੇ ਇਲਾਕਿਆਂ ਵਿਚੋਂ ਸੈਲਾਨੀ ਅਟਾਰੀ ਬਾਰਡਰ 'ਤੇ ਪਹੁੰਚੇ ਹੋਏ ਸਨ | ਰੀਟਰੀਟ ਸੈਰਾਮਨੀ ਸ਼ੁਰੂ ਹੁੰਦੇ ਸਮੇਂ ਹੀ ਤੇਜ ਹਵਾਵਾਂ ਵਗਣ ਲੱਗੀਆਂ ਜਿਸ ਤੋਂ ਬਾਅਦ ਯਾਤਰੀਆਂ ਨੂੰ ਗਰਮੀ ਤੋਂ ਰਾਹਤ ਮਿਲੀ | ਸ਼ਾਮ 6:40 ਦਾ ਸਮਾਂ ਹੁੰਦਿਆਂ ਹੀ ਬੱਦਲ ਗਰਜਣ ਲੱਗੇ ਅਤੇ ਅਸਮਾਨੀ ਬਿਜਲੀ ਚਮਕਣ ਲੱਗੀ ਜਿਸ ਤੋਂ ਬਾਅਦ ਭਾਰੀ ਮੀਂਹ ਪੈਣਾ ਸ਼ੁਰੂ ਹੋ ਗਿਆ | ਅਟਾਰੀ ਬਾਰਡਰ 'ਤੇ ਸਥਿਤ ਇੰਟੀਗਰੇਟਡ ਚੈੱਕ ਪੋਸਟ ਦੇ ਬਾਹਰ ਪਾਰਕਾਂ ਵਿਚ ਯਾਤਰੀ 9 ਵਜੇ ਤੱਕ ਰਹਿੰਦੇ ਹਨ ਅਤੇ ਰਾਤ ਦਾ ਖਾਣਾ ਛਕ ਕੇ ਹੀ ਮੰਜ਼ਿਲ ਵੱਲ ਰਵਾਨਾ ਹੁੰਦੇ ਹਨ ਪਰ ਭਾਰੀ ਵਰਖਾ ਹੋਣ ਕਾਰਨ ਯਾਤਰੀ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੀ ਰਸਮ ਦੇਖਣ ਤੋਂ ਬਾਅਦ 7:20 ਤੇ ਹੀ ਬੱਸਾਂ-ਗੱਡੀਆਂ ਤੇ ਸਵਾਰ ਹੋ ਕੇ ਮੰਜਿਲ ਵੱਲ ਰਵਾਨਾ ਹੋ ਗਏ | ਯਾਤਰੀ ਮੀਂਹ ਵਿਚ ਭਿੱਜ ਕੇ ਗਰਮੀ ਤੋਂ ਰਾਹਤ ਮਹਿਸੂਸ ਕਰਦੇ ਦਿਖਾਈ ਦਿੱਤੇ | ਅਟਾਰੀ ਸਰਹੱਦ ਤੋਂ ਜਲਦੀ ਯਾਤਰੀ ਆਪਣੇ ਵਹੀਕਲਾਂ ਤੇ ਨਿਕਲਣ ਕਾਰਨ ਕੌਮਾਂਤਰੀ ਅਟਾਰੀ ਹਾਈਵੇਅ 'ਤੇ ਰੱਛ ਹੋ ਗਿਆ ਜਿਸ ਕਾਰਨ ਛਿਡਣ ਟੋਲ ਪਲਾਜਾ 'ਤੇ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਯਾਤਰੀ ਮੰਜਿਲ ਵੱਲ ਵਧਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹੇ | ਅੰਮਿ੍ਤਸਰ ਅਟਾਰੀ ਨੈਸ਼ਨਲ ਹਾਈਵੇ 'ਤੇ ਭਾਵੇਂ ਕਿ ਕੋਈ ਜਾਨੀ ਮਾਲੀ ਨੁਕਸਾਨ ਦੀ ਖਬਰ ਨਹੀਂ ਮਿਲੀ ਮਗਰ ਇਸ ਰੋਡ 'ਤੇ ਲੱਗੇ ਸ਼ਾਨਦਾਰ ਸਜਾਵਟੀ ਅਨੇਕਾਂ ਦਰਖਤ ਤੇਜ ਮੀ ਹਨੇਰੀ ਝੱਖੜ ਦੇ ਕਾਰਨ ਜੜਾਂ ਤੋਂ ਉਖੜੇ ਹੋਏ ਸੜਕਾਂ 'ਤੇ ਡਿੱਗੇ ਵਿਖਾਈ ਦਿੱਤੇ ਜਿਸ ਕਾਰਨ ਅਟਾਰੀ ਸਰਹੱਦ ਝੰਡੇ ਦੀ ਰਸਮ ਵੇਖਣ ਲਈ ਆਏ ਭਾਰਤ ਦੇ ਵੱਖ-ਵੱਖ ਰਾਜਾਂ ਦੇ ਸੈਲਾਨੀਆਂ ਦੇਵਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਹੋਇਆਂ ਆਪਣੀਆਂ ਮੰਜ਼ਿਲਾਂ ਵੱਲ ਦੇਰ ਰਾਤ ਰਵਾਨਾ ਹੋਣਾ ਪਿਆ ਹੈ |

ਪਿਛਲੀ ਖ਼ਬਰ ਨਗਰ ਪੰਚਾਇਤ ਦੀ ਜਿੱਤ ਦੀ ਖੁਸ਼ੀ 'ਚ ਸ੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ ਅਗਲੀ ਖ਼ਬਰ ਪੀਰ ਗੁਲਾਬ ਸ਼ਾਹ ਦੀ ਦਰਗਾਹ 'ਤੇ ਮੇਲਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।