08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪੈਨਸ਼ਨਰ ਐਸੋਸੀਏਸ਼ਨ ਨੇ 20 ਨੂੰ ਹੋਣ ਵਾਲੀ ਮੀਟਿੰਗ ਕੀਤੀ ਮੁਲਤਵੀ

ਅਜੀਤ ਡੈਸਕ 13-06-2026
ਬਾਬਾ ਬਕਾਲਾ ਸਾਹਿਬ, 12 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡਵਾਸੀ 12ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਦੀ 32ਵੀਂ ਬਰਸੀ 20 ਜੂਨ, ਦਿਨ ਸ਼ਨੀਵਾਰ ਨੂੰ ਮਿਸਲ ਸ਼ਹੀਦਾਂ ਤਰਨਾ ਦਲ ਦੇ ਹੈੱਡਕੁਆਟਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੌਜੂਦਾ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਦੀ ਅਗਵਾਈ ਹੇਠ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ । ਇਸ ਸੰਬੰਧ ਵਿਚ ਅੱਜ ਇੱਥੇ ਪੰਜਾਬ ਸਟੇਟ ਪੈਨਸ਼ਨਰਾਂ ਅਤੇ ਸੀਨੀਅਰ ਸਿਟੀਜਨ ਵੇਲਫੇਅਰ ਕੰਨਫਡਰੇਸ਼ਨ ਐਸੋਸੀਏਸ਼ਨ (ਰਜਿ:), ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਹਰਭਜਨ ਸਿੰਘ ਖੇਲਾ, ਜਨਰਲ ਸਕੱਤਰ ਹੈੱਡਮਾਸਟਰ ਬਲਦੇਵ ਸਿੰਘ ਬੱਲ ਸਠਿਆਲਾ, ਪੂਰਨ ਸਿੰਘ ਸੰਧੂ ਠੱਠੀਆਂ ਮੀਤ ਪ੍ਰਧਾਨ, ਮਾ: ਮਨਜੀਤ ਸਿੰਘ ਵੱਸੀ, ਮੱਖਣ ਸਿੰਘ ਭੈਣੀਵਾਲਾ, ਡਾ: ਕੁਲਵੰਤ ਸਿੰਘ ਬਾਠ ਅਤੇ ਸ: ਨਰਿੰਦਰਪਾਲ ਸਿੰਘ ਅਤੇ ਕਪੂਰ ਸਿੰਘ ਬਾਬਾ ਬਕਾਲਾ ਸਾਹਿਬ ਨੇ ਦੱਸਿਆ ਹੈ ਕਿ ਮਹਾਂਪੁਰਖਾਂ ਦੀ ਬਰਸੀ ਨੂੰ ਮੁੱਖ ਰੱਖਦਿਆਂ ਪੈਨਸ਼ਨਰ ਐਸੋਸੀਏਸ਼ਨ ਨੇ 20 ਜੂਨ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ, ਜਿਸਦਾ ਕਿ ਅਗਲੀ ਤਾਰੀਖ ਦਾ ਬਾਅਦ ਵਿਚ ਐਲਾਨ ਕੀਤਾ ਜਾਵੇਗਾ। ਉਨ੍ਹਾਂ ਆਪਣੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਦੀ ਬਰਸੀ ਮੌਕੇ ਹੁੰਮ ਹੁੰਮਾ ਕੇ ਦਰਸ਼ਨ ਦੇਣ ।
ਪਿਛਲੀ ਖ਼ਬਰ ਰੇਲਵੇ ਬੋਰਡ ਦੇ ਡਾਇਰੈਕਟਰ ਜਨਰਲ ਸੁਰੱਖਿਆ ਹਿਤੇਂਦਰ ਮਲਹੋਤਰਾ ਵਲੋਂ ਆਰ.ਸੀ.ਐਫ. ਦਾ ਦੌਰਾ ਅਗਲੀ ਖ਼ਬਰ ਤੇਜ਼ ਹਨ੍ਹੇਰੀ ਝੱਖੜ ਨਾਲ ਬਿਆਸ ਰੇਲਵੇ ਸਟੇਸ਼ਨ ਪਲੇਟਫਾਰਮ ਦੀਆਂ ਸ਼ੈੱਡਾਂ ਉੱਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।