25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

25 ਸਾਲਾਂ ਬਾਅਦ 80 ਏਕੜ ਕਾਬਜ਼ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਈ

ਅਜੀਤ ਡੈਸਕ 14-06-2026
ਚੋਗਾਵਾਂ, 13 ਜੂਨ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਭੀਲੋਵਾਲ ਕੱਚਾ ਵਿਖੇ 25 ਸਾਲਾਂ ਤੋਂ ਕਾਬਜ਼ 80 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਅੱਜ ਬਲਾਕ ਚੋਗਾਵਾਂ ਦੀ ਸਮੁੱਚੀ ਟੀਮ ਵਲੋਂ ਹਲਕਾ ਇੰਚਾਰਜ ਸੋਨੀਆ ਮਾਨ ਦੀ ਅਗਵਾਈ ਹੇਠ ਕਰਵਾਈ ਗਈ। ਜਿਸ ਵਿਚ ਬੀ.ਡੀ.�. ਸ਼ਮਸ਼ੇਰ ਸਿੰਘ, ਪੰਚਾਇਤ ਅਫ਼ਸਰ ਸਾਹਿਬ ਸਿੰਘ, ਨਾਇਬ ਤਹਿਸੀਲਦਾਰ ਤਰਲੋਚਨ ਸਿੰਘ, ਥਾਣਾ ਲੋਪੋਕੇ ਦੇ ਐੱਸ. ਐੱਚ. �. ਦਲਜੀਤ ਸਿੰਘ ਮੌਜੂਦ ਸਨ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਮੁਨਿਆਦੀ ਕਰਵਾ ਕੇ ਕਾਨੂੰਨ ਦੇ ਦਾਇਰੇ ਵਿਚ ਪੰਚਾਇਤੀ ਬੋਲੀ ਸ਼ੁਰੂ ਕਰਵਾਈ ਗਈ। ਇਸ ਮੌਕੇ ਸੋਨੀਆ ਮਾਨ ਨੇ ਕਿਹਾ ਕਿ ਪਿੰਡ ਭੀਲੋਵਾਲ ਕੱਚਾ ਦੀ 80 ਏਕੜ ਪੰਚਾਇਤੀ ਜ਼ਮੀਨ ਜਿਸ ਨੂੰ ਪਿਛਲੀਆਂ ਸਰਕਾਰਾਂ ਸਮੇਂ 25 ਸਾਲਾਂ ਤੋਂ ਨਾਜਾਇਜ਼ ਕਬਜ਼ਾ ਕਰਵਾਇਆ ਹੋਇਆ ਸੀ। ਉਕਤ ਜ਼ਮੀਨ ਦੀ ਅਜੇ ਤੱਕ ਬੋਲੀ ਵੀ ਨਹੀਂ ਕਰਵਾਈ ਗਈ। ਸਰਕਾਰੀ ਖਜ਼ਾਨਿਆਂ ਨੂੰ ਚੂਨਾ ਲਗਾਇਆ ਜਾ ਰਿਹਾ ਸੀ ਪਿੰਡਾਂ ਵਿਚ ਪੰਚਾਇਤੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਅੱਜ ਵੀਡੀ�ਗ੍ਰਾਫੀ ਰਾਹੀਂ ਉਕਤ ਪੰਚਾਇਤੀ ਜ਼ਮੀਨ ਦੀ ਬੋਲੀ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕਰਵਾਈ ਗਈ। ਉਕਤ ਜ਼ਮੀਨ ਦੀ ਪ੍ਰਤੀ ਏਕੜ 35 ਹਜਾਰ ਬੋਲੀ ਦੇ ਕੇ ਸੋਨੀਆ ਮਾਨ ਨੇ 50 ਹਜ਼ਾਰ ਰੁਪਏ ਸਰਕਾਰੀ ਖਾਤੇ ਵਿਚ ਜਮ੍ਹਾਂ ਕਰਵਾ ਕੇ ਉਕਤ ਜ਼ਮੀਨ ਦੀ ਪਰਚੀ ਕਟਵਾਈ। ਉਕਤ ਜ਼ਮੀਨ ਦਾ ਕਬਜ਼ਾ ਛਡਾਉਣ ਲਈ ਹਦਾਇਤ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ਉੱਪਰ ਕਬਜ਼ਾ ਹੋਣ ਕਾਰਨ ਪਿੰਡ ਦਾ ਕੋਈ ਵੀ ਵਿਅਕਤੀ ਬੋਲੀ ਨਹੀਂ ਦੇ ਰਿਹਾ ਸੀ। ਜਿਸ ਕਰਕੇ ਉਨ੍ਹਾਂ ਬੋਲੀ ਦੇ ਕੇ ਉਕਤ ਜ਼ਮੀਨ ਠੇਕੇ ਉੱਪਰ ਲੈ ਲਈ ਹੈ। ਜਲਦ ਹੀ ਇਸ ਦਾ ਕਬਜ਼ਾ ਛੁਡਾ ਲਿਆ ਜਾਵੇਗਾ। ਪਿੰਡ ਦਾ ਜੋ ਵੀ ਵਿਅਕਤੀ ਉਕਤ ਜ਼ਮੀਨ ਨੂੰ ਠੇਕੇ ‘ਤੇ ਲੈਣਾ ਚਾਹੇ ਉਨ੍ਹਾਂ ਕੋਲੋਂ ਉਕਤ ਸਰਕਾਰੀ ਫੀਸ ਅਦਾ ਕਰਕੇ ਲੈ ਸਕਦਾ। ਸਰਪੰਚ ਜਸਪਾਲ ਸਿੰਘ ਮਿੰਟੂ ਨੇ ਸੋਨੀਆ ਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਦੇਵ ਸਿੰਘ ਬਾਦਸ਼ਾਹ ਬਲਾਕ ਸੰਮਤੀ ਮੈਂਬਰ, ਪਰਮਿੰਦਰ ਸਿੰਘ, ਨੰਬਰਦਾਰ ਨਿਸ਼ਾਨ ਸਿੰਘ, ਸਾਬਕਾ ਸਰਪੰਚ ਅਨੂਪ ਸਿੰਘ, ਬਿਕਰਮ ਸਿੰਘ, ਰਾਣਾ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਕਾਕੜ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ ਅਗਲੀ ਖ਼ਬਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਲੰਗਰ ਲਗਾਉਣ ਲਈ ਅਜਨਾਲਾ ਤੋਂ ਸੇਵਾਦਾਰਾਂ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।