25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਗੁਰੂ ਬਾਜ਼ਾਰ ਬਾਬਾ ਬਕਾਲਾ ਸਾਹਿਬ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਵਿਚ ਵਰਤੇ ਜਾਣ ਵਾਲੇ ਘਟੀਆ ਮਟੀਰੀਅਲ ਦੀ ਜਾਂਚ ਕਰੇ ਸਰਕਾਰ-ਸੂਬੇਦਾਰ ਹਰਜੀਤ ਸਿੰਘ

ਅਜੀਤ ਡੈਸਕ 14-06-2026
ਬਾਬਾ ਬਕਾਲਾ ਸਾਹਿਬ, 13 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਦੀ ਸੁੰਦਰਤਾ ਨੂੰ ਕਾਇਮ ਰੱਖਦੇ ਹੋਏ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ ਪਰ ਅਫਸੋਸ ਹੈ ਕਿ ਵਿਕਾਸ ਕਾਰਜ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਹੇ ਹਨ ਜਿਸ ਨਾਲ ਦੁਕਾਨਦਾਰਾਂ ਤੇ ਦਰਸ਼ਨ ਕਰਨ ਆਉਣ ਵਾਲੀ ਸੰਗਤਾਂ ਨੂੰ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵਿਚਾਰ ਸਮਾਜ ਸੇਵੀ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਜ਼ਿਲ੍ਹਾ ਪ੍ਰਧਾਨ ਸਾਬਕਾ ਸੈਨਿਕ ਵਿੰਗ ‘ਆਪ’ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤੇ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਕਈ ਮਹੀਨੇ ਪਹਿਲਾਂ ਹੀ ਬਾਜ਼ਾਰ ‘ਚੋਂ ਇੰਟਰਲਾਕ ਟਾਈਲ ਪੁੱਟ ਦੇਣਾ ਫ਼ਿਰ ਲੋਕਾਂ ਦੇ ਵਿਰੋਧ ਕਰਨ ਤੇ ਕੰਕਰੀਟ ਦਾ ਬੈੱਡ ਬਣਾ ਦਿੱਤਾ ਪਰ ਉਸ ਵਿਚ ਇਸਤੇਮਾਲ ਕੀਤੇ ਮਰੀਰੀਅਲ ਮਿਕਦਾਰ ਸਹੀ ਨਾ ਹੋਣ ਕਰਕੇ ਧੂੜ ਮਿੱਟੀ ਉੱਡ ਰਹੀ ਹੈ, ਕਿਸੇ ਦਾ ਠੇਕੇਦਾਰਾਂ ਤੇ ਕੋਈ ਕੰਟਰੋਲ ਨਹੀਂ ਪ੍ਰਸ਼ਾਸਨ ਗੂੜ੍ਹੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਕਿਹਾ ਗੁਰੂ ਬਾਜ਼ਾਰ ਵਿਚ ਇਹ ਪਤਾ ਨਹੀਂ ਚੱਲ ਰਿਹਾ ਹੈ ਕਿ ਵਿਕਾਸ ਹੋ ਰਿਹਾ ਹੈ ਜਾਂ ਜਾਣਬੁੱਝ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਸੁਰਤੀ ਨਾਲ ਧੀਮੀ ਗਤੀ ਕੀਤੀ ਜਾ ਰਹੀ ਹੈ । ਸੂਬੇਦਾਰ ਹਰਜੀਤ ਸਿੰਘ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਵਿਕਾਸ ਕਾਰਜਾਂ ਵਿਚ ਵਰਤੇ ਜਾਣ ਵਾਲੇ ਘਟੀਆ ਸਾਮਾਨ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਅਤੇ ਵਧੀਆ ਸਾਮਾਨ ਦਾ ਇਸਤੇਮਾਲ ਕੀਤਾ ਜਾਵੇ ਤਾਂ ਕਿ ਸਰਕਾਰ ਵਲੋਂ ਭੇਜੇ ਗਏ ਫੰਡ ਦੀ ਸਹੀ ਢੰਗ ਨਾਲ ਲੱਗ ਸਕਣ ਤਾਂ ਕਿ ਇਸ ਦਾ ਸੁੰਦਰੀਕਰਨ ਤੇ ਸੰਗਤਾਂ ਦੇ ਆਉਣ ਜਾਣ ਵਾਲਾ ਰਸਤਾ ਮਜ਼ਬੂਤ ਬਣ ਸਕੇ।
ਪਿਛਲੀ ਖ਼ਬਰ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ 20 ਪਰਿਵਾਰ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਪਿੰਡ ਕਾਕੜ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।