25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕਸਬਾ ਮਜੀਠਾ ਵਿਖੇ ਸਪਲੈਂਡਰ ਮੋਟਰਸਾਈਕਲ ਚੋਰੀ

ਅਜੀਤ ਡੈਸਕ 14-06-2026
ਮਜੀਠਾ, 13 ਜੂਨ (ਜਗਤਾਰ ਸਿੰਘ ਸਹਿਮੀ)-ਕਸਬਾ ਮਜੀਠਾ ਦੇ ਪੁਰਾਣਾ ਬੱਸ ਸਟੈਂਡ ਤੋਂ ਸਪਲੈਂਡਰ ਆਈ ਸਮਾਰਟ ਮਾਰਕਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਰਜਿੰਦਰਪਾਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਮਰੜੀ ਖੁਰਦ ਨੇ ਪੁਲਿਸ ਥਾਣਾ ਮਜੀਠਾ ਵਿਖੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਕਿਸੀ ਨਿੱਜੀ ਕੰਮ ਲਈ ਪੁਰਾਣਾ ਬੱਸ ਸਟੈਂਡ ਮਜੀਠਾ ਵਿਖੇ ਆਇਆ ਸੀ। ਜਿਥੇ ਉਸ ਨੇ ਆਪਣਾ ਸਪਲੈਂਡਰ ਆਈ ਸਮਾਰਟ ਮੋਟਰਸਾਈਕਲ ਨੰਬਰ ਪੀ ਬੀ 02-ਸੀ ਯੂ -2286 ਟਰਾਲੀਆਂ ਬਣਾਉਣ ਵਾਲੀ ਵਰਕਸ਼ਾਪ ਦੇ ਬਾਹਰ ਖੜ੍ਹਾ ਕਰਕੇ ਕੁਝ ਸਾਮਾਨ ਖਰੀਦਣ ਲਈ ਦੁਕਾਨ ਅੰਦਰ ਚਲਾ ਗਿਆ। ਜਦੋਂ ਉਹ ਸਾਮਾਨ ਖਰੀਦ ਕੇ ਦੁਕਾਨ ਤੋਂ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਉਥੇ ਮੌਜੂਦ ਨਹੀਂ ਸੀ, ਭਾਵ ਉਸ ਦਾ ਮੋਟਰਸਾਈਕਲ ਅਣਪਛਾਤੇ ਵਿਅਕਤੀਆਂ ਚੋਰੀ ਕਰ ਲਿਆ ਗਿਆ ਸੀ। ਉਸ ਨੇ ਦੱਸਿਆ ਕਿ ਮੋਟਰਸਾਈਕਲ ਨਾਲ ਉਸਦਾ ਬੈਗ ਵੀ ਚੋਰੀ ਹੋ ਗਿਆ ਹੈ, ਜਿਸ ਵਿਚ ਕੁਝ ਮਹੱਤਵਪੂਰਨ ਕਾਗਜ਼ਾਤ ਅਤੇ ਹੋਰ ਸਾਮਾਨ ਸੀ। ਉਸਨੇ ਦੱਸਿਆ ਕਿ ਕਾਫੀ ਦੇਰ ਭਾਲ ਕਰਨ ਤੋਂ ਬਾਅਦ ਵੀ ਉਸ ਦਾ ਮੋਟਰਸਾਈਕਲ ਨਾਂ ਮਿਲਣ ਤੇ ਉਸ ਵਲੋਂ ਪੁਲਿਸ ਥਾਣਾ ਮਜੀਠਾ ਵਿਖੇ ਸ਼ਿਕਾਇਤ ਦਰਜ ਕਰਾਈ ਗਈ ਹੈ।
ਪਿਛਲੀ ਖ਼ਬਰ ਤਲਬੀਰ ਗਿੱਲ ਨੇ ਮਜੀਠਾ ਦੇ 24 ਲਾਭਪਾਤਰੀਆਂ ਨੂੰ 8 ਲੱਖ 40 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਕੀਤੇ ਤਕਸੀਮ ਅਗਲੀ ਖ਼ਬਰ ਨਗਰ ਕੌਂਸਲ ਦੀਆਂ ਮਈ ਮਹੀਨੇ ਵਿਚ ਹੋਈਆਂ ਆਮ ਚੋਣਾ ਮਸ਼ੀਨਾਂ ਨਾਲ ਕਰਾਈਆਂ ਹੁੰਦੀਆਂ ਤਾਂ ਨਤੀਜੇ ਕੁਝ ਹੋਰ ਹੋਣੇ ਸਨ-ਜੱਗਾ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।