25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪੁਲਿਸ ਨੂੰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਅਜੀਤ ਡੈਸਕ 17-06-2026

ਮਜੀਠਾ, 16 ਜੂਨ (ਜਗਤਾਰ ਸਿੰਘ ਸਹਿਮੀ)-ਹਲਕਾ ਮਜੀਠਾ ਦੇ ਪਿੰਡ ਹਮਯਾ ਸਥਿੱਤ ਪਾਣੀ ਦੀ ਟੈਕੀ ਨੇੜਿ�ਂ ਅਣਪਛਾਤੇ ਵਿਅਕਤੀ ਲਾਸ਼ ਮਿਲਣ ਦਾ ਸਮਾਚਾਰ ਹੈ। ਪੁਲਿਸ ਥਾਣਾ ਮਜੀਠਾ ਵਿਖੇ ਤਾਇਨਾਤ ਏ.ਐੱਸ.ਆਈ. ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਹਮਯਾ ਸਥਿਤ ਪਾਣੀ ਦੀ ਟੈਂਕੀ ਨਜ਼ਦੀਕ ਖੇਤਾਂ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੀ ਉਮਰ ਲਗਭਗ 40 ਤੋਂ 45 ਸਾਲ ਹੈ। ਉਸ ਨੇ ਚਿੱਟੇ ਰੰਗ ਦੀ ਹਲਕੀ ਡੱਬੀਆਂ ਤੇ ਲੀਕਾਂ ਵਾਲੀ ਕਮੀਜ ਅਤੇ ਫਿੱਕੀ ਸੁਰਮਈ ਲੋਅਰ ਪਹਿਨੀ ਹੋਈ ਹੈ ਅਤੇ ਸਿਰ ਤੋਂ ਵਾਲ ਕੱਟੇ ਹੋਏ ਹਨ। ਉਕਤ ਵਿਅਕਤੀ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ। ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਮੁਰਦਾਖਾਨੇ ਵਿਚ ਰੱਖਿਆ ਗਿਆ ਹੈ। ਏਐਸਆਈ ਕੁਲਦੀਪ ਸਿੰਘ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਉਕਤ ਵਿਅਕਤੀ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਤੁਰੰਤ ਥਾਣਾ ਮਜੀਠਾ ਵਿਖੇ ਮੁਨਸ਼ੀ ਨਾਲ ਰਾਬਤਾ ਕਰੇ। ਇਸ ਨਾਲ ਪਰਿਵਾਰਕ ਮੈਂਬਰਾਂ ਨੂੰ ਲਾਸ਼ ਸੌਂਪਣ ਵਿਚ ਆਸਾਨੀ ਹੋਵੇਗੀ।

ਪਿਛਲੀ ਖ਼ਬਰ ਹਲਕਾ ਸਾਹਨੇਵਾਲ ’ਚ ਕਾਂਗਰਸ ਦੇ ਹਲਕਾ ਇੰਚਾਰਜ ਬਾਜਵਾ ਦੀ ਅਗਵਾਈ ’ਚ ਹੋਈ ਕਾਂਗਰਸ ਦੀ ਮੀਟਿੰਗ ਅਗਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਜਾਂ ਸਿਰਫ਼ ਖਾਨਾਪੂਰਤੀ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।