28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪਿੰਡ ਪਠਾਨ ਨੰਗਲ ਦੇ ਗ਼ਰੀਬ ਪਰਿਵਾਰ ਦਾ ਕਮਰਾ ਤੇਜ਼ ਹਨੇਰੀ ਕਾਰਨ ਹੋਇਆ ਢਹਿ ਢੇਰੀ

ਅਜੀਤ ਡੈਸਕ 17-06-2026

ਚੇਤਨਪੁਰਾ, 16 ਜੂਨ (ਮਹਾਂਬੀਰ ਸਿੰਘ ਗਿੱਲ)-ਪਿੰਡ ਪਠਾਨ ਨੰਗਲ ਦੇ ਵਸਨੀਕ ਗਰੀਬ ਮਜ਼ਦੂਰ ਸੁਖਦੇਵ ਸਿੰਘ ਪੁੱਤਰ ਗੰਗਾ ਰਾਮ ਦਾ ਇਕੋ ਇਕ ਕਮਰਾ ਸੀ ਜੋ ਕਿ ਉਸ ਨੇ ਤੇ ਉਸਦੇ ਪਰਿਵਾਰ ਨੇ ਲੋਕਾਂ ਦੇ ਘਰਾਂ ਵਿਚੋਂ ਮੰਗ ਕੇ ਬੜੀ ਮੁਸ਼ਕਿਲ ਨਾਲ ਬਣਾਇਆ ਸੀ ਪਰ ਬੀਤੇ ਦਿਨੀ ਚੱਲੀ ਤੇਜ ਹਨੇਰੀ ਤੇ ਤੂਫਾਨ ਨਾਲ ਢਹਿ ਢੇਰੀ ਹੋ ਗਿਆ। ਉਸ ਕਮਰੇ ਦੀ ਛੱਤ ਉੱਡ ਕੇ ਦੂਰ ਜਾ ਡਿੱਗੀ ਤੇ ਕੰਧਾਂ ਵੀ ਢਹਿ ਗਈਆਂ। ਸਾਰਾ ਪਰਿਵਾਰ ਅੱਤ ਦੀ ਹਨੇਰੀ ਮੀਂਹ ਝੱਖੜ ਵਿਚ ਬੜੀ ਮੁਸ਼ਕਿਲ ਨਾਲ ਭੱਜ ਕੇ ਬਚਿਆ। ਪਰਿਵਾਰ ਨੇ ਪੰਜਾਬ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਕੋਲੋਂ ਮੰਗ ਕੀਤੀ ਹੈ ਕਿ ਉਕਤ ਗਰੀਬ ਤੇ ਲੋੜਵੰਦ ਪਰਿਵਾਰ ਦੀ ਸਾਰ ਲਈ ਜਾਵੇ ਤੇ ਉਨ੍ਹਾਂ ਦਾ ਕਮਰਾ ਬਣਾ ਕੇ ਦੇਣ ਵਿਚ ਮਦਦ ਕੀਤੀ ਜਾਵੇ। ਇਸੇ ਪਿੰਡ ਦੇ ਵਸਨੀਕ ਪ੍ਰੇਮ ਸਿੰਘ ਦੇ ਕਮਰੇ ਦੀ ਛੱਤ ਵੀ ਉੱਡ ਗਈ ਹੈ ਇਹ ਕਮਰਾ ਵੀ ਕੇਂਦਰ ਸਰਕਾਰ ਵਲੋਂ ਬਣਾਇਆ ਗਿਆ ਸੀ ਉਸਦੇ ਢਹਿਣ ਕਾਰਨ ਉਕਤ ਗਰੀਬ ਪਰਿਵਾਰ ਨੂੰ ਆਰਥਿਕ ਸੱਟ ਵੱਜੀ ਹੈ। ਪਿੰਡ ਦੇ ਸਰਪੰਚ ਰਵੇਲ ਸਿੰਘ ਤੇ ਨਗਰ ਨਿਵਾਸੀਆਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਪਿਛਲੀ ਖ਼ਬਰ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਸਮਾਗਮ ਅਗਲੀ ਖ਼ਬਰ ਵਾਰਡ ਨੰਬਰ 9 ਦੇ ਸੀਵਰੇਜ ਸੰਕਟ ਖ਼ਿਲਾਫ਼ ਨਗਰ ਨਿਵਾਸੀਆਂ ਨੇ ਨਾਗਪਾਲ ਦੀ ਅਗਵਾਈ ’ਚ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।