07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਅਨੰਦ ਕਾਲਜ ਜੇਠੂਵਾਲ ਵਲੋਂ ਕੈਂਪ ਲਾ ਕੇ ਬੱਚਿਆਂ ਨੂੰ ਦਾਖ਼ਲਿਆਂ ਸੰਬੰਧੀ ਕੀਤਾ ਜਾਗਰੂਕ

ਅਜੀਤ ਡੈਸਕ 18-06-2026
ਜੇਠੂਵਾਲ, 17 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਅਨੰਦ ਗਰੁਪ ਆਫ਼ ਕਾਲਜ ਜੇਠੂਵਾਲ ‘ਚ ਐਜੂਕੇਸ਼ਨ ਤੇ ਨਰਸਿੰਗ ਦੇ ਚੱਲ ਰਹੇ ਵੱਖ-ਵੱਖ ਕੋਰਸਾਂ ਵਿਚ ਵਿਦਿਆਰਥੀਆਂ ਵਲੋਂ ਦਾਖਲਾ ਲੈਣ ਸੰਬੰਧੀ ਪਿੰਡ-ਪਿੰਡ ਕੈਂਪ ਲਾ ਕੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਤਹਿਤ ਅੱਜ ਗੁਰਦੁਆਰਾ ਸ਼ਹੀਦਾਂ ਸਾਹਿਬ ਜੇਠੂਵਾਲ ਵਿਖੇ ਕਾਲਜ ਦੇ ਸਟਾਫ ਵਲੋਂ ਵੱਖ-ਵੱਖ ਕੋਰਸਾਂ ਸੰਬੰਧੀ ਕੈਂਪ ਲਾ ਕੇ ਬੱਚਿਆਂ ਨੂੰ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ। ਕਾਲਜ ਵਲੋਂ ਐਡਵਾਈਜਰ ਉਸਾ ਸਰੀਨ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਤੇ ਪਿੰਡ ਦੇ ਸਰਪੰਚ ਤੇ ਹੋਰ ਮੁਹਤਬਰਾਂ ਨੂੰ ਦੱਸਿਆ ਗਿਆ ਕਿ ਕਾਲਜ ਵਿਚ ਐਜੂਕੇਸ਼ਨ ਤੇ ਨਰਸਿੰਗ ਦੇ ਵੱਖ-ਵੱਖ ਚੱਲ ਰਹੇ ਕੋਰਸਾਂ ਜਿਨ੍ਹਾਂ ਵਿਚ ਏ. ਐੱਨ. ਐੱਮ., ਜੀ. ਐੱਨ. ਐੱਮ., ਬੀ. ਐੱਸ. ਸੀ. ਨਰਸਿੰਗ, ਆਪ੍ਰੇਸ਼ਨ ਥੀਏਟਰ ਅਤੇ ਐਜੂਕੇਸ਼ਨ ਦੇ ਬੀ. ਐੱਡ. ਕੋਰਸ, ਐੱਮ. ਐਂਡ ਕੋਰਸ ਅਤੇ ਡੀ. ਐੱਲ. ਐਂਡ ਆਦਿ ਕੋਰਸਾਂ ਵਿਚ ਦਾਖਲਾ ਲੈਣ ਲਈ ਬੱਚਿਆਂ ਨੂੰ ਬਹੁਤ ਘੱਟ ਫ਼ੀਸ ਅਤੇ ਸਕਾਲਰਸ਼ਿਪ ਵੀ ਦਿੱਤੀ ਜਾਂਦੀ ਹੈ। ਅਤੇ ਇਨ੍ਹਾਂ ਕੋਰਸਾਂ ‘ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਕਾਲਜ ਵਲੋਂ ਹੈਲਪ ਡੈਕਸ ਵੀ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲੇਗਾ ਅਤੇ ਕਾਲਜ ਵਲੋਂ ਪਿੰਡ ਪੱਧਰ ‘ਤੇ ਇਹ ਕੈਂਪ ਲਗਾਉਣ ਦਾ ਮੁੱਖ ਮੰਤਵ ਬੱਚਿਆਂ ਨੂੰ ਆਉਣ ਵਾਲੇ ਸਮੇਂ ਲਈ ਭਵਿੱਖ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਦੀ ਸਿੱਖਿਆ ਪ੍ਰਤੀ ਉਨ੍ਹਾਂ ਨੂੰ ਸਹੂਲਤਾਂ ਮੁਹਈਆ ਕਰਵਾਉਣਾ ਹੈ। ਇਸ ਕੈਂਪ ਦੌਰਾਨ ਮੈਡਮ ਊਸਾ ਸਰੀਨ ਤੋਂ ਇਲਾਵਾ ਬਲਜੀਤ ਕੌਰ, ਜਗਰੂਪ ਕੌਰ, ਜੋਤੀ ਬਾਲਾ, ਜਸਲੀਨ ਕੌਰ ਪ੍ਰਿਅੰਕਾ, ਸਿਮਰਨ ਢਿੱਲੋਂ ਆਦਿ ਸਟਾਫ ਸ਼ਾਮਿਲ ਸਨ।
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦਾ ਸਤਿਕਾਰ ਕਰਨਾ ਹਰ ਸਿੱਖ ਦਾ ਫ਼ਰਜ਼, ਮੁੱਖ ਮੰਤਰੀ ਨੂੰ ਨੈਤਿਕ ਤੌਰ ’ਤੇ ਅਸਤੀਫ਼ਾ ਦ... ਅਗਲੀ ਖ਼ਬਰ ਸੈਂਕੜੇ ਲੋਕਾਂ ਨੇ ਕਰਵਾਈ ਅੱਖਾਂ ਦੀ ਮੁਫ਼ਤ ਜਾਂਚ-ਸਹੋਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।