30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਅਜ਼ਾਦ ਸਿੰਘ ਕੰਗ ਕਾਂਗਰਸ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਬਣੇ

ਅਜੀਤ ਡੈਸਕ 25-06-2026
ਬਾਬਾ ਬਕਾਲਾ ਸਾਹਿਬ, 24 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)- ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਯੂਥ ਕਾਂਗਰਸੀ ਆਗੂ ਸ: ਅਜ਼ਾਦ ਸਿੰਘ ਕੰਗ (ਹੋਟਲ ਆਲ ਸੀਜ਼ਨ ਵਾਲੇ) ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਹਨ। ਕੁਲ 4812 ਵੋਟਾਂ ਪੋਲ ਹੋਈਆਂ ਸਨ, ਜਿਨ੍ਹਾਂ ਵਿਚੋਂ ਅਜ਼ਾਦ ਸਿੰਘ ਕੰਗ ਨੂੰ 3053 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਮੁਾਕਬਲੇ ਤੇ ਖੜੇ ਸੁਖਪ੍ਰੀਤ ਸਿੰਘ ਰੰਧਾਵਾ ਨੂੰ 1596 ਵੋਟਾਂ ਪਈਆਂ, ਜਿਸ ਨਾਲ ਅਜ਼ਾਦ ਸਿੰਘ ਕੰਗ ਵੱਡੀ ਲੀਡ ਨਾਲ ਇਹ ਚੋਣ ਜਿੱਤੇ ਹਨ। ਅਜ਼ਾਦ ਸਿੰਘ ਕੰਗ ਨੇ ਪਾਰਟੀ ਹਾਈਕਮਾਨ ਅਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਯੂਥ ਕਾਂਗਰਸ, ਪਾਰਟੀ ਦੀ ਰੀੜ ਦੀ ਹੱਢੀ ਹੈ ਅਤੇ ਉਹ ਹਲਕੇ ‘ਚ ਯੂਥ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਰਾਤ ਦਿਨ ਇਕ ਕਰਦ ਦੇਣਗੇ। ਉਨ੍ਹਾਂ ਦੇ ਪ੍ਰਧਾਨ ਬਣਨ ‘ਤੇ ਕਾਂਗਰਸ ਵਰਕਰਾਂ ਵਿਚ ਵੱਡੀ ਖੁਸ਼ੀ ਪਾਈ ਜਾ ਰਹੀ ਹੈ। ਖੁਸ਼ੀ ਪ੍ਰਗਟ ਕਰਨ ਵਾਲਿਆਂ ਵਿਚ ਯੂਥ ਆਗੂ ਅਰਸ਼ ਬੱਲ ਪ੍ਰਧਾਨ ਬਲਾਕ ਰਈਆ, ਪ੍ਰਧਾਨ ਜਰਮਨਜੀਤ ਸਿੰਘ ਜਸਪਾਲ, ਗੁਰਦਿਆਲ ਸਿੰਘ ਕੰਗ ਸਾ: ਸਰਪੰਚ ਬੁਟਾਰੀ, ਸਰਪੰਚ ਦਲਜੀਤ ਸਿੰਘ ਭੱਪੀ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ (ਦੋਵੇਂ ਮੈਂਬਰ ਬਲਾਕ ਸੰਮਤੀ), ਰੌਬਿਨ ਮਾਨ ਸਾ: ਪ੍ਰਧਾਨ, ਨਿਰਮਲ ਸਿੰਘ ਪੱਡਾ, ਸਰਪੰਚ ਪ੍ਰਭ ਥੋਥੀਆਂ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਸ਼ਹਿਰੀ, ਚੈਂਚਲ ਸਿੰਘ ਭੁੱਲਰ ਪੈਲੇਸ, ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਹੈਪੀ ਟੋਂਗ ਸਾ: ਸਰਪੰਚ, ਦਲੇਰ ਸਿੰਘ ਸਰਲੀ, ਪਰਮਪ੍ਰੀਤ ਸਿੰਘ ਸਾਹਬੀ ਪ੍ਰਧਾਨ ਕਿਸਾਨ ਵਿੰਗ, ਬਲਦੇਵ ਸਿੰਘ ਏਕਲਗੱਡਾ, ਗੁਰਮੇਜ ਸਿੰਘ ਚੀਮਾਂ ਵੜੈਚ, ਚੇਅਰਮੈਨ ਸਤਨਾਮ ਸਿੰਘ ਬਿੱਟੂ ਤਖਤੂ ਚੱਕ, ਹਰਿੰਦਰਪਾਲ ਸਿੰਘ ਮੱਲ੍ਹਾ, ਸਰਪੰਚ ਜਸਪਾਲ ਸਿੰਘ ਟੋਨੀ ਦਨਿਆਲ, ਗੁਰਬਿੰਦਰ ਸਿੰਘ ਸਾਬੀ ਕੋਟ ਮਹਿਤਾਬ, ਸਰਪੰਚ ਦਲਬੀਰ ਸਿੰਘ ਸਠਿਆਲਾ, ਲਖਵਿੰਦਰ ਸਿੰਘ ਭਿੰਡਰ, ਬਲਜਿੰਦਰ ਸਿੰਘ ਚਾਹਲ, ਜਗਦੀਪ ਸਿੰਘ ਮਾਨ ਅਤੇ ਹੋਰਨਾਂ ਦੇ ਨਾਂ ਵਰਨਣਯੋਗ ਹਨ ।
ਪਿਛਲੀ ਖ਼ਬਰ ਪ੍ਰਿਤਪਾਲ ਸਿੰਘ ਬੰਡਾਲਾ ਨਹੀਂ ਰਹੇ ਅਗਲੀ ਖ਼ਬਰ ਬਾਬਾ ਮੇਜਰ ਸਿੰਘ ਸੋਢੀ ਵਲੋਂ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨਾ ਵੱਡਾ ਉਪਰਾਲਾ-ਬਾਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।