12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਕੋਟਲੀ ਸੱਕਾ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ

ਅਜੀਤ ਡੈਸਕ 26-06-2026

ਉਠੀਆਂ, 25 ਜੂਨ (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕ ਪੈਂਦੇ ਪਿੰਡ ਕੋਟਲੀ ਸੱਕਾ ਵਿਖੇ ਪੰਜ ਪੀਰ ਦੀ ਦਰਗਾਹ ’ਤੇ ਸਮੂਹ ਪਿੰਡ ਵਾਸੀਆਂ ਵਲੋਂ ਮਨਾਇਆ ਜਾਂਦਾ ਸਲਾਨਾ ਸੱਭਿਆਚਾਰ ਮੇਲਾ ਇਸ ਵਾਰ ਵੀ ਅੱਜ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਗਿਆ! ਦਰਗਾਹ ‘ਤੇ ਸਵੇਰੇ ਚਾਦਰ ਚੜਾਉਣ ਦੀ ਰਸਮ 10 ਵਜੇ ਕਰਨ ਤੇ ਸੰਗਤਾਂ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਮੰਨਤਾਂ ਮੰਗੀਆਂ ਉਪਰੰਤ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਮਸ਼ਹੂਰ ਗਾਇਕ ਜੋੜੀ ਸਰਬਜੀਤ ਬੁੱਗਾ ਅਤੇ ਮਨਪ੍ਰੀਤ ਕੌਰ ਬੁੱਗਾ ਦਾ ਖੁੱਲਾ ਅਖਾੜਾ ਲਗਾਇਆ ਗਿਆ। ਗਾਇਕ ਜੋੜੀ ਨੇ ਸਰੋਤਿਆਂ ਨੂੰ ਆਪਣੇ ਨਵੇਂ ਪੁਰਾਣੇ ਗੀਤ ਸੁਣਾ ਕੇ ਉਨ੍ਹਾਂ ਦਾ ਭਰਪੂਰ ਮਨੋਰੰਜਨ ਕੀਤਾ। ਗਾਇਕ ਜੋੜੀ ਨੂੰ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ ਤੇ ਸੰਗਤਾਂ ਲਈ ਅਟੁੱਟ ਲੰਗਰ ਲਗਾਏ ਗਏ। ਇਸ ਮੌਕੇ ‘ਤੇ ਚੀਨੀ ਲਹੋਰੀਆ, ਗਗਨ ਸਿੰਘ ਅੰਮ੍ਰਿਤ ਸਿੰਘ, ਭਗਵੰਤ ਸਿੰਘ ਵਿਰਕ, ਗੁਰਸੇਵਕ ਸਿੰਘ, ਪ੍ਰਧਾਨ ਪ੍ਰਗਟ ਸਿੰਘ, ਸ਼ੇਰਾ ਸਿੰਘ, ਸੁਖਵੰਤ ਸਿੰਘ ਵਿਰਕ ਤੇ ਅਭਿਜੋਤ ਸਿੰਘ ਵਿਰਕ ਆਦਿ ਹਾਜ਼ਰ ਸਨ ।

ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਸਾਨੂੰ ਸਿੱਖਿਆ ਨਾ ਦੇਵੇ ਕਾਂਗਰਸ-ਕੁਲਦੀਪ ਸਿੰਘ ਧਾਲੀਵਾਲ ਅਗਲੀ ਖ਼ਬਰ ਬੀ. ਐੱਲ. ਓਜ਼ ਨੇ ਵਿਸ਼ੇਸ਼ ਵੋਟਰ ਸੁਧਾਈ ਮੁਹਿੰਮ ਤਹਿਤ ਘਰ-ਘਰ ਜਾ ਕੇ ਫਾਰਮ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।